ਇਸ ਸਾਲ ਅਮਰੀਕਾ ‘ਚ ਸਭ ਤੋਂ ਜ਼ਿਆਦਾ ਭਾਰਤੀ ਕੰਪਨੀਆਂ ਦੀ ਵੀਜ਼ਾ ਅਰਜ਼ੀਆਂ ਹੋਈਆਂ ਰੱਦ

TeamGlobalPunjab
3 Min Read

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਦੀ ਸਖ਼ਤ ਨੀਤੀਆਂ ਦੇ ਚਲਦੇ ਐੱਚ-1ਬੀ ( H1-B ) ਵੀਜ਼ਾ ਅਰਜ਼ੀਆਂ ਨੂੰ ਖਾਰਜ ਕੀਤੇ ਜਾਣ ਦੀ ਦਰ 2015 ਦੇ ਮੁਕਾਬਲੇ ਇਸ ਸਾਲ ਬਹੁਤ ਜਿਆਦਾ ਵਧੀ ਹੈ। ਇੱਕ ਅਮਰੀਕੀ ਥਿੰਕ ਟੈਂਕ ਵੱਲੋਂ ਕੀਤੀ ਗਈ ਰਿਸਰਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੰਨੀ-ਪ੍ਰਮੰਨੀ ਭਾਰਤੀ ਆਈਟੀ ਕੰਪਨੀਆਂ ਦੀਆਂ ਐੱਚ-1ਬੀ ਅਰਜ਼ੀਆਂ ਸਭ ਤੋਂ ਜ਼ਿਆਦਾ ਖਾਰਜ ਕੀਤੀਆਂ ਗਈਆਂ ਹਨ। ਇਹ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਮੌਜੂਦਾ ਪ੍ਰਸ਼ਾਸਨ ਗਲਤ ਢੰਗ ਨਾਲ ਭਾਰਤੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਨੈਸ਼ਨਲ ਫਾਉਂਡੇਸ਼ਨ ਫਾਰ ਅਮੇਰੀਕਨ ਪਾਲਿਸੀ ਵੱਲੋਂ ਕੀਤੀ ਗਈ ਇਸ ਰਿਸਰਚ ਦੇ ਮੁਤਾਬਕ ਸਾਲ 2015 ਵਿੱਚ ਜਿੱਥੇ ਛੇ ਫ਼ੀਸਦੀ ਐਚ-1ਬੀ ਅਰਜ਼ੀਆਂ ਖਾਰਜ ਕੀਤੀਆਂ ਜਾਂਦੀਆਂ ਸਨ, ਉਥੇ ਹੀ ਮੌਜੂਦਾ ਵਿੱਤੀ ਸਾਲ ਵਿੱਚ ਇਹ ਦਰ ਵਧ ਕੇ 24 ਫ਼ੀਸਦੀ ਹੋ ਗਈ ਹੈ। ਇਹ ਰਿਪੋਰਟ ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਯਾਨੀ ਯੂਐਸਸੀਆਈਐਸ ਵਲੋਂ ਪ੍ਰਾਪਤ ਅੰਕੜਿਆਂ ‘ਤੇ ਅਧਾਰਿਤ ਹੈ।

ਉਦਾਹਰਣ ਲਈ 2015 ਵਿੱਚ ਐਮਾਜ਼ੋਨ, ਮਾਈਕਰੋਸਾਫਟ, ਇੰਟੇਲ ਤੇ ਗੂਗਲ ਵਿੱਚ ਸ਼ੁਰੂਆਤੀ ਨੌਕਰੀ ਲਈ ਦਰਜ ਐੱਚ-1ਬੀ ਅਰਜ਼ੀਆਂ ਵਿੱਚ ਸਿਰਫ਼ ਇੱਕ ਫ਼ੀਸਦੀ ਨੂੰ ਖਾਰਜ ਕੀਤਾ ਜਾਂਦਾ ਸੀ। ਉਥੇ ਹੀ 2019 ਵਿੱਚ ਇਹ ਦਰ ਵਧਕੇ ਦੋ, ਛੇ, ਅੱਠ ਤੇ ਤਿੰਨ ਫ਼ੀਸਦੀ ਹੋ ਗਈ ਹੈ, ਹਾਲਾਂਕਿ ਐਪਲ ਲਈ ਇਹ ਦਰ ਦੋ ਫ਼ੀਸਦੀ ਹੀ ਬਣੀ ਰਹੀ।

ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਮਿਆਦ ਵਿੱਚ ਟੈਕ ਮਹਿੰਦਰਾ ਲਈ ਇਹ ਦਰ ਚਾਰ ਫ਼ੀਸਦੀ ਤੋਂ ਵਧ ਕੇ 41 ਫ਼ੀਸਦੀ ਹੋ ਗਈ, ਟਾਟਾ ਕੰਸਲਟੈਂਸੀ ਸਰਵਿਸੇਜ ਲਈ ਛੇ ਫ਼ੀਸਦੀ ਤੋਂ ਵਧਕੇ 34 ਫ਼ੀਸਦੀ, ਵਿਪ੍ਰੋ ਲਈ ਸੱਤ ਤੋਂ ਵਧਕੇ 53 ਫ਼ੀਸਦੀ ਅਤੇ ਇੰਫੋਸਿਸ ਲਈ ਸਿਰਫ਼ ਦੋ ਫ਼ੀਸਦੀ ਤੋਂ ਵਧਕੇ 45 ਫ਼ੀਸਦੀ ‘ਤੇ ਪਹੁੰਚ ਗਈ। ਇਨ੍ਹਾਂ ‘ਚੋਂ ਜ਼ਿਆਦਾਤਰ ਕੰਪਨੀਆਂ ਲਈ ਇਹ ਦਰ 2015 ਵਿੱਚ ਸਿਰਫ਼ ਦੋ ਤੋਂ ਸੱਤ ਫ਼ੀਸਦੀ ਦੇ ਵਿੱਚ ਸੀ।

- Advertisement -

ਰੁਜ਼ਗਾਰ ਜਾਰੀ ਰੱਖਣ ਲਈ ਦਰਜ ਐੱਚ – 1ਬੀ ਅਰਜ਼ੀਆਂ ਨੂੰ ਖਾਰਜ ਕੀਤੇ ਜਾਣ ਦੀ ਵੀ ਦਰ ਭਾਰਤੀ ਆਈਟੀ ਕੰਪਨੀਆਂ ਲਈ ਸਭ ਤੋਂ ਜ਼ਿਆਦਾ ਸੀ। ਦੂਜੇ ਪਾਸੇ ਅਮਰੀਕਾ ਦੀ ਨਾਮੀ ਕੰਪਨੀਆਂ ਵਿੱਚ ਨੌਕਰੀ ਜਾਰੀ ਰੱਖਣ ਲਈ ਦਰਜ ਅਰਜ਼ੀਆਂ ਨੂੰ ਖਾਰਜ ਕੀਤੇ ਜਾਣ ਦੀ ਦਰ ਘੱਟ ਰਹੀ।

ਰਿਪੋਰਟਾਂ ਮੁਤਾਬਕ ਸ਼ੁਰੂਆਤੀ ਰੁਜ਼ਗਾਰ ਲਈ 2015 ਤੋਂ 2019 ਵਿੱਚ ਨਾਮਨਜ਼ੂਰੀ ਦਰ ਛੇ ਫ਼ੀਸਦੀ ਤੋਂ ਵਧ ਕੇ 24 ਫ਼ੀਸਦੀ ਹੋ ਗਈ, ਉਥੇ ਹੀ 2010 ਤੋਂ 2015 ਦੇ ਵਿੱਚ ਇਹ ਕਦੇ ਵੀ ਅੱਠ ਫ਼ੀਸਦੀ ਤੋਂ ਜ਼ਿਆਦਾ ਨਹੀਂ ਸੀ।

Share this Article
Leave a comment