ਕੈਨੇਡਾ: ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਲਈ ਭਾਰਤੀਆਂ ਨੇ ਚੀਨੀ ਦੂਤਾਵਾਸ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

TeamGlobalPunjab
1 Min Read

ਵੈਨਕੁਵਰ: ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖਾਂ ਸਮੇਤ ਬਹੁਤ ਸਾਰੇ ਭਾਰਤੀ ਤੇ ਕੈਨੇਡੀਅਨ ਲੋਕਾਂ ਨੇ ਵੈਨਕੁਵਰ ਸਥਿਤ ਚੀਨੀ ਵਣਜ ਦੂਤਾਵਾਸ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਵਿਰੁੱਧ ਨਾਅਰੇ ਲਗਾਏ ਅਤੇ ਕੈਨੇਡੀਅਨ ਨਾਗਰਿਕਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਵਿਰੋਧ ਪ੍ਰਦਰਸ਼ਨ ‘ਚ 500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਹਾਂਗਕਾਂਗ, ਤਿੱਬਤ ਅਤੇ ਭਾਰਤੀ ਹਿੱਸੇ ਨੂੰ ਮੁਕਤ ਕਰਨ ਦੀ ਮੰਗ ਵੀ ਕੀਤੀ।  ਇਸ ਦੇ ਨਾਲ ਹੀ ਉਨ੍ਹਾਂ ਨੇ ਚੀਨ ਵੱਲੋਂ ਹਾਂਗਕਾਂਗ ‘ਚ ਲਾਗੂ ਕੀਤੇ ਗਏ ਨਵੇਂ ਕੌਮੀ ਸੁਰੱਖਿਆ ਕਾਨੂੰਨ ਦਾ ਵੀ ਵਿਰੋਧ ਕੀਤਾ। ਫਰੈਂਡਸ ਆਫ਼ ਕੈਨੇਡਾ-ਇੰਡੀਆ (FCIO) ਦੇ ਮਨਿੰਦਰ ਗਿੱਲ ਨੇ ਕਿਹਾ ਕਿ ਚੀਨ ਦੇ ਨਵੇਂ ਕਾਨੂੰਨ ਨਾਲ ਬੋਲਣ ਦੀ ਸੁਤੰਤਰਤਾ ਅਤੇ ਨਾਗਰਿਕਾਂ ਦੀ ਆਜ਼ਾਦੀ ਖ਼ਤਰੇ ਵਿੱਚ ਪੈ ਗਈ ਹੈ।  ਉਨ੍ਹਾਂ ਨੇ ਇਸ ਨੂੰ ਚੀਨ ਦੀ ਗ਼ੈਰ-ਜ਼ਿੰਮੇਵਾਰਾਨਾ ਹਰਕਤ ਕਿਹਾ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਖ਼ਤ ਨਿੰਦਾ ਕੀਤੀ।

ਇਸ ਵਿਰੋਧ ਪ੍ਰਦਰਸ਼ਨ ‘ਚ ਮਨਿੰਦਰ ਗਿੱਲ, ਆਸ਼ੀਸ ਮਨਰਾਲ, ਅਵਤਾਰ ਜੌਹਲ, ਪਾਲ ਬ੍ਰਿਚ, ਬਲਜਿੰਦਰ ਚੀਮਾ, ਗੁਰਚਰਨ ਸਰਾਭਾ, ਪਰਮਜੀਤ ਖੋਸਲਾ ਅਤੇ ਡਾ. ਹਾਕਮ ਭੁੱਲਰ ਉਚੇੇਚੇ ਤੌਰ ‘ਤੇ ਪਹੁੰਚੇ।

Share this Article
Leave a comment