ਪੱਤਰਕਾਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਅੱਜ ਰਾਮ ਰਹੀਮ ਸਣੇ 4 ਦੋਸ਼ੀਆਂ ਨੂੰ ਸੁਣਾਈ ਜਾਵੇਗੀ ਸਜ਼ਾ

Prabhjot Kaur
1 Min Read

ਪੰਚਕੂਲਾ: ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਦੋਸ਼ੀ ਗੁਰਮੀਤ ਰਾਮ ਰਹੀਮ ਜਿਸ ਦੀਆਂ ਹੋਰ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਮਾਮਲਾ ਸਾਲ 2002 ਦਾ ਹੈ। ਜਿਸ ਸਮੇਂ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਵਲੋਂ ਡੇਰਾ ਸਿਰਸਾ ਦੇ ਕਾਲੇ ਕਾਰਨਾਮਿਆਂ ਖਿਲਾਫ ਖਬਰ ਛਾਪੀ ਗਈ ਸੀ ਜਿਸ ਤੋਂ ਬਾਅਦ ਪੱਤਰਕਾਰ ਛੱਤਰਪਤੀ ਦਾ ਡੇਰੇ ਦੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

16 ਸਾਲ ਬਾਅਦ ਇਸ ਮਾਮਲੇ ‘ਚ ਅਦਾਲਤ ਵਲੋਂ ਫੈਸਲਾ ਸੁਣਾਇਆ ਜਾ ਰਿਹਾ ਹੈ। 11 ਜਨਵਰੀ ਦਿਨ ਸ਼ੁੱਕਰਵਾਰ ਨੁੰ ਸੀਬੀਆਈ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਵਲੋਂ ਰਾਮ ਸਣੇ 4 ਦੋਸ਼ੀਆਂ ਨੂੰ ਕਤਲ ਕੇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਜਾਵੇਗੀ।ਉਧਰ ਰਾਮ ਚੰਦਰ ਛੱਤਰਪਤੀ ਦੀ ਬੇਟੀ ਨੇ ਰਾਮ ਰਹੀਮ ਸਣੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ।

ਅਦਾਲਤ ਦੇ ਹੁਕਮਾਂ ਅਨੁਸਾਰ ਬਲਾਤਕਾਰ ਮਾਮਲੇ ‘ਚ ਜੇਲ੍ਹ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਵਿੱਚ ਵੀਡੀਓ ਕਾਨਫਰਸਿੰਗ ਰਾਹੀ ਪੇਸ਼ ਹੋਵੇਗਾ। ਦਰਅਸਲ ਹਰਿਆਣਾ ਸਰਕਾਰ ਪੰਚਕੁਲਾ ‘ਚ ਹੋਈ 25 ਅਗਸਤ 2017 ਦੀ ਘਟਨਾ ਕਾਰਨ ਪੂਰੀ ਚੋਕਸੀ ਵਰਤਾ ਰਹੀ ਏ ਤਾਂ ਜੋ ਕੋਈ ਵੀ ਅਨਸੁਖਾਵੀਂ ਘਟਨਾ ਨਾ ਵਾਪਰ ਸਕੇ।

Share this Article
Leave a comment