ਸੁਮੇਧ ਸੈਣੀ ਨੇ ਹਾਈਕੋਰਟ ‘ਚੋਂ ਹਾਸਲ ਕੀਤੀ ਬਲੈਂਕਟ ਜ਼ਮਾਨਤ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਉਲਝੇ ਸੁਮੇਧ ਸਿੰਘ ਸੈਣੀ ਨੇ ਹਾਈ ਕੋਰਟ ‘ਚੋਂ ਬਲੈਂਕਟ ਜ਼ਮਾਨਤ ਹਾਸਲ ਕਰ ਲਈ ਹੈ। ਸੈਣੀ ਦੇ ਵਕੀਲ ਨੇ ਹਾਈ ਕੋਰਟ ਵਿੱਚ ਕਿਹਾ ਕਿ ਸੈਣੀ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਮੁਲਤਾਨੀ ਕੇਸ ਵਿੱਚ ਬੁਲਾ ਕੇ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਕਰ ਸਕਦੀ ਹੈ।

ਜਿਸ ਕਾਰਨ ਸੈਣੀ ਨੂੰ ਜਿਸ ਕੇਸ ਵਿੱਚ ਵੀ ਪੁੱਛਗਿੱਛ ਕਰਨੀ ਹੋਵੇ ਉਸ ਸਬੰਧੀ ਇੱਕ ਹਫ਼ਤੇ ਦਾ ਨੋਟਿਸ ਦੇਣਾ ਚਾਹੀਦਾ ਹੈ। ਅੱਜ ਵਿਸ਼ੇਸ਼ ਜਾਂਚ ਟੀਮ ਮੋਹਾਲੀ ਦੇ ਥਾਣਾ ਮਟੌਰ ਵਿੱਚ ਸੁਮੇਧ ਸਿੰਘ ਸੈਣੀ ਦਾ ਇੰਤਜ਼ਾਰ ਕਰਦੀ ਰਹੀ ਪਰ ਸੁਮੇਧ ਸਿੰਘ ਸੈਣੀ ਹਾਈਕੋਰਟ ‘ਚੋਂ ਬਲੈਂਕਟ ਜ਼ਮਾਨਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਜਿਸ ਕਾਰਨ ਮੀਡੀਆ ਅਤੇ ਵਿਸ਼ੇਸ਼ ਜਾਂਚ ਟੀਮ ਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਸੈਣੀ ਨੇ ਸਿੱਟ ਦੇ ਨੋਟਿਸ ਮੁਤਾਬਕ ਜਾਂਚ ਵਿੱਚ ਸ਼ਾਮਲ ਹੋਣ ਦੀ ਬਜਾਏ ਹਾਈਕੋਰਟ ਦਾ ਰੁੱਖ ਕਰ ਲਿਆ।

Share this Article
Leave a comment