ਦੇਸ਼ ਦੀ ਨੰਬਰ 1 ਕੰਪਨੀ ਮੁਫਤ ‘ਚ ਦੇ ਰਹੀ ਹੈ ਇਲੈਕਟ੍ਰਿਕ ਸਕੂਟਰ, ਪੂਰੀ ਕਰਨੀ ਪਵੇਗੀ ਇਹ ਸ਼ਰਤ

Prabhjot Kaur
2 Min Read

ਨਿਊਜ਼ ਡੈਸਕ: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਇਸ ਦੌਰਾਨ ਤੁਸੀਂ ਨਵਾਂ ਇਲੈਕਟ੍ਰਿਕ ਸਕੂਟਰ ਜਿੱਤ ਸਕਦੇ ਹੋ। ਇੱਥੇ ਜਿੱਤਣ ਦਾ ਮਤਲਬ ਹੈ ਕਿ ਤੁਹਾਨੂੰ ਇਲੈਕਟ੍ਰਿਕ ਸਕੂਟਰ ਬਿਲਕੁਲ ਮੁਫਤ ਮਿਲੇਗਾ। ਜੀ ਹਾਂ, ਇਹ ਆਫਰ ਹੀਰੋ ਇਲੈਕਟ੍ਰਿਕ ਵੱਲੋਂ ਦਿੱਤਾ ਜਾ ਰਿਹਾ ਹੈ, ਜੋ ਦੇਸ਼ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਟੂ-ਵ੍ਹੀਲਰ ਕੰਪਨੀ ਹੈ।

ਹੀਰੋ ਇਲੈਕਟ੍ਰਿਕ ਦੇਸ਼ ਵਿੱਚ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਦੋਪਹੀਆ ਵਾਹਨਾਂ ‘ਚੋਂ ਇੱਕ ਹੈ। ਇਸ ਦੇ ਬਾਵਜੂਦ ਕੰਪਨੀ ਗਾਹਕਾਂ ਲਈ ਅਤੇ ਆਪਣੀ ਸੇਲ ਵਧਾਉਣ ਲਈ ਕਈ ਆਫਰ ਦਿੰਦੀ ਰਹਿੰਦੀ ਹੈ। ਹੀਰੋ ਇਲੈਕਟ੍ਰਿਕ ਇਸ ਸਮੇਂ ਕੇਰਲ ਵਿੱਚ ਓਨਮ ਤਿਉਹਾਰ ਦੇ ਮੌਕੇ ‘ਤੇ ਹਰ 100ਵੇਂ ਗਾਹਕ ਨੂੰ ਇੱਕ ਮੁਫਤ ਇਲੈਕਟ੍ਰਿਕ ਸਕੂਟਰ ਦੀ ਪੇਸ਼ਕਸ਼ ਕਰ ਰਿਹਾ ਹੈ।

ਓਨਮ ਕੇਰਲ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਮੌਕੇ ਦਾ ਫਾਇਦਾ ਉਠਾਉਣ ਲਈ, ਆਪਣੀ ਵਿਕਰੀ ਵਧਾਉਣ ਅਤੇ ਆਪਣੇ ਗਾਹਕਾਂ ਨੂੰ ਤੋਹਫਾ ਦੇਣ ਲਈ, ਹੀਰੋ ਇਲੈਕਟ੍ਰਿਕ ਨੇ ਐਲਾਨ ਕੀਤਾ ਹੈ ਕਿ ਉਹ ਕੇਰਲ ਵਿੱਚ ਹਰ 100ਵੇਂ ਗਾਹਕ ਨੂੰ ਇੱਕ ਮੁਫਤ ਇਲੈਕਟ੍ਰਿਕ ਸਕੂਟਰ ਦੇਵੇਗੀ।

- Advertisement -

ਹਾਲਾਂਕਿ, ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਇਹ ਆਫਰ ਸਿਰਫ ਓਨਮ ਉਤਸਵ ਦੇ ਪੂਰੇ ਸਮੇਂ ਦੌਰਾਨ ਲਾਗੂ ਹੋਵੇਗਾ। ਗਾਹਕਾਂ ਨੂੰ ਈ-ਸਕੂਟਰ ‘ਤੇ ਪੰਜ ਸਾਲ ਦੀ ਵਾਰੰਟੀ ਮਿਲੇਗੀ ਜਿਸ ਵਿੱਚ ਦੋ ਸਾਲਾਂ ਦੀ ਐਕਸਿਡੈਂਟ ਵਾਰੰਟੀ ਵੀ ਸ਼ਾਮਲ ਹੈ। ਹੀਰੋ ਇਲੈਕਟ੍ਰਿਕ ਨੇ ਹਾਲ ਹੀ ਵਿੱਚ ਕੇਰਲ ਦੇ ਮਲਪੁਰਮ ਵਿੱਚ ਆਪਣੀ ਸਭ ਤੋਂ ਵੱਡੀ ਅਤੇ 1000ਵੀਂ ਡੀਲਰਸ਼ਿਪ ਦਾ ਉਦਘਾਟਨ ਕੀਤਾ ਸੀ। ਕੰਪਨੀ ਨੇ ਈਵੀ ਫਾਈਨੈਂਸਿੰਗ ਲਈ ਏਯੂ ਸਮਾਲ ਬੈਂਕ ਨਾਲ ਸਾਂਝੇਦਾਰੀ ਦਾ ਵੀ ਐਲਾਨ ਕੀਤਾ ਹੈ। ਕੰਪਨੀ ਦਾ ਉਦੇਸ਼ ਭਾਰਤੀ ਦੋ ਪਹੀਆ ਵਾਹਨ ਖਰੀਦਦਾਰਾਂ ਨੂੰ ਇਲੈਕਟ੍ਰਿਕ ਵਾਹਨਾਂ ਵੱਲ ਆਕਰਸ਼ਿਤ ਕਰਨਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment