ਫੇਸਬੁੱਕ ਤੋਂ ਰਾਤੋ-ਰਾਤ ਗਾਇਬ ਹੋਏ ਫਾਲੋਅਰਜ਼, ਮਾਰਕ ਜ਼ੁਕਰਬਰਗ ਦੇ ਫਾਲੋਅਰਜ਼ ਦੀ ਗਿਣਤੀ 40 ਮਿਲੀਅਨ ਤੋਂ ਘਟ ਕੇ ਹੋਈ 9,992

Rajneet Kaur
2 Min Read

ਨਿਊਜ਼ ਡੈਸਕ: ਫੇਸਬੁੱਕ ‘ਤੇ ਲੋਕਾਂ ਦੇ ਫਾਲੋਅਰਜ਼ ਅਚਾਨਕ ਘੱਟ ਹੋ ਰਹੇ ਹਨ। ਕਈ ਵੱਡੇ ਫੇਸਬੁੱਕ ਅਕਾਊਂਟ ਦੇ ਫਾਲੋਅਰਜ਼ ਲੱਖਾਂ ਤੋਂ ਘੱਟ ਹੋ ਕੇ 10,000 ਦੇ ਕਰੀਬ ਹੋ ਗਏ ਹਨ। ਫੇਸਬੁੱਕ ‘ਤੇ ਇੱਕ ਵੱਡਾ ਬੱਗ ਦੇਖਿਆ ਗਿਆ ਹੈ। ਇਸ ਬੱਗ ਕਾਰਨ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫਾਲੋਅਰਜ਼ ਵੀ ਘੱਟ ਹੋ ਕੇ 9,994 ਹੋ ਗਏ ਹਨ।

ਅੱਜ ਅਚਾਨਕ ਉਨ੍ਹਾਂ ਦੇ ਫੇਸਬੁੱਕ ਫਾਲੋਅਰਜ਼ ਦੀ ਗਿਣਤੀ 10,000 ਤੋਂ ਵੀ ਘੱਟ ਹੋ ਗਈ। ਤੁਸੀਂ ਖੁਦ ਮਾਰਕ ਜ਼ੁਕਰਬਰਗ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਜਾ ਕੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਦੀ ਜਾਂਚ ਕਰ ਸਕਦੇ ਹੋ।

ਹਾਲਾਂਕਿ ਅਜਿਹੀ ਘਟਨਾ ਸਿਰਫ ਫੇਸਬੁੱਕ ਦੇ ਫਾਊਂਡਰ ਨਾਲ ਹੀ ਨਹੀਂ ਸਗੋਂ ਕਈ ਹੋਰ ਯੂਜ਼ਰਸ ਨਾਲ ਵੀ ਹੋ ਚੁੱਕੀ ਹੈ। ਫੇਸਬੁੱਕ ਯੂਜ਼ਰਸ ਨੇ ਟਵਿਟਰ ਸਮੇਤ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ ‘ਤੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਹਨ।ਮੰਨਿਆ ਜਾ ਰਿਹਾ ਹੈ ਬਗ ਦੀ ਵਜ੍ਹਾ ਨਾਲ ਤੁਸੀਂ ਕਿਸੇ ਸੈਲੀਬ੍ਰਿਟੀ ਦਾ ਅਕਾਊਂਟ ਸਰਚ ਕਰੋਗੇ ਤਾਂ ਉਨ੍ਹਾਂ ਦੇ ਪੂਰੇ ਫਾਲੋਅਰਜ਼ ਦਿਖ ਰਹੇ ਹਨ ਪਰ ਪ੍ਰੋਫਾਈਲ ਓਪਨ ਕਰਦੇ ਹੀ ਇਹ ਨੰਬਰ 10,000 ਤੋਂ ਵੀ ਘੱਟ ਹੋ ਜਾਂਦਾ ਹੈ।

- Advertisement -

ਆਮਤੌਰ ‘ਤੇ ਫੇਸਬੁੱਕ ਆਪਣੇ ਪਲੇਟਫਾਰਮ ‘ਤੇ ਫਰਜ਼ੀ ਅਕਾਊਂਟਸ ਨੂੰ ਬੈਨ ਕਰ ਦਿੰਦਾ ਹੈ। ਜਿਸ ਕਾਰਨ ਲੋਕਾਂ ਦੇ ਫਾਲੋਅਰਜ਼ ਦੀ ਗਿਣਤੀ ਘੱਟ ਜਾਂਦੀ ਹੈ। ਹਾਲਾਂਕਿ, ਇਸ ਵਾਰ ਫਾਲੋਅਰਸ ਦੀ ਘੱਟ ਰਹੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਵਿੱਚ ਮੇਟਾ ਦੇ ਸੀਈਓ ਅਤੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦਾ ਨਾਮ ਵੀ ਸ਼ਾਮਲ ਹੈ।

ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਤੱਕ ਮਾਰਕ ਜ਼ੁਕਰਬਰਗ ਦੇ ਫਾਲੋਅਰਜ਼ ਦੀ ਗਿਣਤੀ 4 ਕਰੋੜ ਤੋਂ ਜ਼ਿਆਦਾ ਸੀ ਪਰ ਹੁਣ ਇਹ 10,000 ਤੋਂ ਵੀ ਘੱਟ ਹੈ। ਅਜਿਹੇ ‘ਚ ਇਹ ਕਹਿਣਾ ਮੁਸ਼ਕਿਲ ਹੈ ਕਿ ਫਰਜ਼ੀ ਅਕਾਊਂਟ ‘ਤੇ ਪਾਬੰਦੀ ਲੱਗਣ ਕਾਰਨ ਅਜਿਹਾ ਹੋਇਆ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਅਜਿਹਾ ਫੇਸਬੁੱਕ ‘ਚ ਕਿਸੇ ਬੱਗ ਕਾਰਨ ਹੋਇਆ ਹੋਵੇ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਵੀ ਅਜਿਹਾ ਹੋਇਆ ਹੋਵੇ। ਹਾਲਾਂਕਿ ਅਜੇ ਤੱਕ ਫੇਸਬੁੱਕ ਨੇ ਅਧਿਕਾਰਤ ਤੌਰ ‘ਤੇ ਇਸ ਸਮੱਸਿਆ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment