ਮਹਾਕਾਲ ਦੇ ਦਰਸ਼ਨ ਕੀਤੇ ਬਿਨਾਂ ਹੀ ਪਰਤੇ ਰਣਬੀਰ ਅਤੇ ਆਲੀਆ, ਬਜਰੰਗ ਦਲ ਦੇ ਵਰਕਰਾਂ ਨੇ ਬੀਫ ਵਾਲੇ ਬਿਆਨ ਦਾ ਜਤਾਇਆ ਵਿਰੋਧ

Rajneet Kaur
2 Min Read

ਉਜੈਨ: ਵਿਸ਼ਵ ਪ੍ਰਸਿੱਧ ਮਹਾਕਾਲ ਜਯੋਤਿਰਲਿੰਗ ਦੇ ਦਰਸ਼ਨਾਂ ਲਈ ਪਹੁੰਚੇ ਅਭਿਨੇਤਾ ਰਣਬੀਰ ਕਪੂਰ, ਉਨ੍ਹਾਂ ਦੀ ਪਤਨੀ ਆਲੀਆ ਭੱਟ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਨੂੰ ਮੰਗਲਵਾਰ ਨੂੰ ਮੰਦਿਰ ‘ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ, ਇਸ ਤੋਂ ਪਹਿਲਾਂ ਕਿ ਸਟਾਰਕਾਸਟ ਮਹਾਕਾਲ ਦੇ ਦਰਸ਼ਨ ਕਰਨ ਲਈ ਮੰਦਿਰ ਪਹੁੰਚਦੇ ਉਨ੍ਹਾ ਤੋਂ ਪਹਿਲਾਂ ਹੀ ਬਜਰੰਗ ਦਲ ਦੇ ਸੈਂਕੜੇ ਵਰਕਰ ਮੰਦਰ ਦੇ ਗੇਟ ‘ਤੇ ਪਹੁੰਚ ਗਏ। ਉਨ੍ਹਾਂ ਨੇ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਹੰਗਾਮਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪੁਲਿਸ ਵੱਲੋਂ ਬਜਰੰਗ ਦਲ ਦੇ ਵਰਕਰਾਂ ਦੀ ਕੁੱਟਮਾਰ ਕੀਤੀ ਗਈ। ਹਾਲਾਤ ਅਜਿਹੇ ਬਣ ਗਏ ਕਿ ਰਣਬੀਰ ਅਤੇ ਆਲੀਆ ਨੂੰ ਭਗਵਾਨ ਮਹਾਕਾਲ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਪਰਤਣਾ ਪਿਆ। ਹਿੰਦੂ ਸੰਗਠਨਾਂ ਦੇ ਕਾਰਕੁਨ ਬੀਫ ‘ਤੇ ਰਣਬੀਰ ਦੇ ਬਿਆਨ ਦਾ ਵਿਰੋਧ ਕਰ ਰਹੇ ਸਨ।

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰਣਬੀਰ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਬੀਫ ਪਸੰਦ ਹੈ। ਰਣਬੀਰ ਅਤੇ ਆਲੀਆ ਦੇ ਆਉਣ ਦੀ ਖਬਰ ਮਿਲਦੇ ਹੀ ਹਿੰਦੂ ਸੰਗਠਨ ਦੇ ਕਾਰਕੁਨ ਕਾਲੇ ਝੰਡੇ ਲੈ ਕੇ ਮੰਦਿਰ ਦੇ ਬਾਹਰ ਇਕੱਠੇ ਹੋ ਗਏ। ਪੁਲਿਸ ਨੇ ਤਾਕਤ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਭਜਾ ਦਿੱਤਾ। ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਜਵਾਬ ਦੇਣਾ ਹੋਵੇਗਾ ਕਿ ਕਿਵੇਂ ਬੀਫ ਖਾਣ ਵਾਲਿਆਂ ਨੂੰ ਮੰਦਿਰ ‘ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਅਯਾਨ ਮੁਖਰਜੀ ਨੇ ਮਹਾਕਾਲ ਦੇ ਦਰਸ਼ਨ ਕੀਤੇ। ਅਯਾਨ ਮੁਖਰਜੀ ਨੇ ਦਰਸ਼ਨ ਕਰਕੇ ਫਿਲਮ ਦੀ ਸਫਲਤਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮਹਾਕਾਲ ਦੇ ਦਰਸ਼ਨ ਕਰਨ ਦੀ , ਜੋ ਅੱਜ ਪੂਰੀ ਹੋ ਗਈ।

- Advertisement -

ਆਲੀਆ ਗਰਭਵਤੀ ਹੈ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਹੰਗਾਮੇ ਕਾਰਨ ਉਨ੍ਹਾਂ ਨੂੰ ਧੱਕਾ ਨਾ ਲੱਗ ਜਾਵੇ। ਇਸੇ ਲਈ ਉਨ੍ਹਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਰਣਬੀਰ ਵੀ ਇਸ ਕਾਰਨ ਮੰਦਰ ਨਹੀਂ ਗਏ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment