ਕਹਿਰ ਬਣ ਕੇ ਵਰ੍ਹਿਆ ਮੀਂਹ, 2 ਬੱਚਿਆਂ ਸਮੇਤ ਤਿੰਨ ਦੀ ਲਈ ਜਾਨ, 4 ਜ਼ਖਮੀ

TeamGlobalPunjab
1 Min Read

ਪਠਾਨਕੋਟ : ਸੂਬੇ ਅੰਦਰ ਪਿਛਲੇ ਸਮੇਂ ਤੋਂ ਆ ਰਹੀਆਂ ਭਾਰੀ ਬਾਰਿਸ਼ਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਕਈ ਥਾਵਾਂ ‘ਤੇ ਹੜ੍ਹ ਆਏ ਤੇ ਲੋਕਾਂ ਨੂੰ ਬੇਘਰ ਹੋਣਾ ਪਿਆ ਉੱਥੇ ਹੀ ਬੀਤੀ ਰਾਤ ਪਠਾਨਕੋਟ ਦੇ ਪਿੰਡ ਸੁਜਾਨਪੁਰ ਅੰਦਰ ਹੋਈ ਬਾਰਿਸ਼ ਨੇ ਇੱਕ ਹੀ ਪਰਿਵਾਰ ਦੇ 3 ਜੀਆਂ ਦੀਆਂ ਜਾਨਾਂ ਲੈ ਲਈਆਂ। ਜੀ ਹਾਂ ਦਰਅਸਲ ਹੋਇਆ ਇੰਝ ਕਿ ਬੀਤੀ ਰਾਤ ਬਾਰਿਸ਼ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ । ਮਕਾਨ ਦੀ ਛੱਤ ਡਿੱਗਣ ਨਾਲ ਉੱਥੇ ਚੀਖ ਚਿੰਗਾੜਾ ਮੱਚ ਗਿਆ ਤਾਂ ਨੇੜੇ ਦੇ ਲੋਕਾਂ ਨੇ ਮਲਬੇ ਨੂੰ ਹਟਾ ਕੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ 2 ਬੱਚਿਆਂ ਸਮੇਤ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਇਸ ਤੋਂ  ਬਾਅਦ ਜ਼ਖਮੀਆਂ ਨੂੰ ਤੁਰੰਤ ਪਠਾਨਕੋਟ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾਂ ਮਿਲਦਿਆਂ ਹੀ ਮੌਕੇ ‘ਤੇ ਸਥਾਨਕ ਪੁਲਿਸ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਦੀ ਛੱਤ ਬਿਲਕੁਲ ਹੀ ਸ਼ੈਂਬੀ ਹੋ ਚੁਕੀ ਸੀ ਜਿਸ ਕਾਰਨ ਬਾਰਿਸ਼ ਆਉਣ ਨਾਲ ਇਹ ਅਚਾਨਕ ਰਾਤ ਸਮੇਂ ਢੇਰ ਹੋ ਗਈ।

Share this Article
Leave a comment