ਡੇਰਾ ਬਾਬਾ ਨਾਨਕ : ਇੱਕ ਪਾਸੇ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਇਨ੍ਹਾਂ ਤਿਆਰੀਆਂ ਵਿੱਚ ਡੇਰਾ ਬਾਬਾ ਨਾਨਕ ਵਿਖੇ ਵੱਡੀ ਔਕੜ ਸਾਹਮਣੇ ਆਈ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤੇਜ਼ ਬਰਸਾਤ ਕਾਰਨ ਡੇਰਾ ਬਾਬਾ ਨਾਨਕ ਵਿਖੇ ਤਿਆਰੀਆਂ ਵਿੱਚ ਰੁਕਾਵਟ ਆ ਗਈ ਹੈ।
ਦੱਸ ਦਈਏ ਕਿ ਇਸ ਬਰਸਾਤ ਕਾਰਨ ਚਾਰੇ ਪਾਸੇ ਚਿੱਕੜ ਹੋ ਗਿਆ ਹੈ ਜਿਸ ਕਾਰਨ ਵਾਹਨਾਂ ਦਾ ਆਉਣਾ ਜਾਣਾ ਮੁਸ਼ਕਿਲ ਹੋ ਗਿਆ ਹੈ। ਇੱਥੇ ਹੀ ਬੱਸ ਨਹੀਂ ਸਥਾਨਕ ਟੈਂਟ ਸਿਟੀ ਵਿੱਚ ਵੀ ਪਾਣੀ ਭਰ ਗਿਆ ਹੈ ਅਤੇ ਉੱਥੇ ਮੈਟ ਵੀ ਗਿੱਲੇ ਹੋ ਗਏ ਹਨ। ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਾਫ ਕਰਨ ਦਾ ਕੰਮ ਚਲਾਇਆ ਜਾ ਰਿਹਾ ਹੈ।