ਰੀਜਨਲ ਸੈਂਟਰ ‘ਚ ਚੱਲ ਰਹੇ ਤਿੰਨ ਕੋਰਸਾਂ ਨੂੰ ਚੁੰਨੀ ਕਲਾਂ ‘ਚ ਸ਼ਿਫਟ ਕਰਨ ਦੇ ਨਾਲ ਨਵੇਂ ਦਾਖ਼ਲਿਆਂ ‘ਤੇ ਰੋਕ

TeamGlobalPunjab
1 Min Read

ਪਟਿਆਲਾ :- ਪੰਜਾਬੀ ਯੂਨੀਵਰਸਿਟੀ ਪਲਾਨਿੰਗ ਬੋਰਡ ਵੱਲੋਂ ਰੀਜਨਲ ਸੈਂਟਰ ਫ਼ਾਰ ਇਨਫ਼ਾਰਮੇਸ਼ਨ ਟੈਕਨਾਲੌਜੀ ਤੇ ਮੈਨੇਜਮੈਂਟ ‘ਚ ਚੱਲ ਰਹੇ ਤਿੰਨ ਕੋਰਸਾਂ ਨੂੰ ਜਿਥੇ ਚੁੰਨੀ ਕਲਾਂ ‘ਚ ਸ਼ਿਫਟ ਕਰਨ ਦਾ ਐਲਾਨ ਕਰ ਦਿੱਤਾ ਹੈ ਉਥੇ ਨਵੇਂ ਦਾਖ਼ਲਿਆਂ ‘ਤੇ ਰੋਕ ਲੱਗਾ ਦਿੱਤੀ ਹੈ।

ਇਸ ਸਬੰਧੀ ਮੋਹਾਲੀ ਰੀਜਨਲ ਸੈਂਟਰ ਦੇ ਟੀਚਿੰਗ ਸਟਾਫ ਤੇ ਨਾਨ-ਟੀਚਿੰਗ ਸਟਾਫ਼ ਨੇ ਬੀਤੇ ਮੰਗਲਵਾਰ ਨੂੰ ਡੀਨ ਅਕਾਦਮਿਕ ਮਾਮਲੇ ਡਾ. ਅੰਮ੍ਰਿਤਪਾਲ ਕੌਰ ਤੇ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਨੇ ਕੋਰਸ ਜਾਰੀ ਰੱਖਣ ਦੀ ਮੰਗ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਦੇ ਭਵਿੱਖ ਦਾ ਨੁਕਸਾਨ ਨਾ ਹੋ ਸਕੇ। ਇਸ ਸਬੰਧ ‘ਚ ਅਥਾਰਟੀ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਕੋਰਸਾਂ ਦੀ ਪੇਸ਼ਕਾਰੀ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਵੇਗਾ।

ਇਸ ਸਬੰਧ ‘ਚ ਕਾਲਜ ਦਾ ਟੀਚਿੰਗ ਸਟਾਫ਼ ਤੇ ਨਾਨ-ਟੀਚਿੰਗ ਸਟਾਫ ਆਪਣਾ ਪੱਖ ਰੱਖਣ ਲਈ ਅਥਾਰਟੀ ਨੂੰ ਮਿਲਿਆ ਸੀ। ਸਟਾਫ ਦੇ ਕਹਿਣ ਮੁਤਾਬਕ ਇਨ੍ਹਾਂ ਕੁਝ ਕੋਰਸਾਂ ‘ਚ ਪਿਛਲੇ ਸਾਲ ਦੇ ਮੁਕਾਬਲੇ ਪਾੜ੍ਹੇ ਵਧੇ ਹਨ, ਕਈ ਪੰਜ ਸਾਲਾ ਕੋਰਸ ਅਜਿਹੇ ਹਨ ਜੋ ਆਪਣੇ ਤੀਜੇ ਸਾਲ ‘ਚ ਹਨ, ਜੇਕਰ ਇਹ ਕੋਰਸ ਬੰਦ ਹੁੰਦੇ ਹਨ ਤਾਂ ਸਿੱਧੇ ਤੌਰ ‘ਤੇ ਨੁਕਸਾਨ ਵਿਦਿਆਰਥੀਆਂ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਮੁਲਾਜ਼ਮ ਇਹੋ ਜਿਹੇ ਹਨ ਜੋ ਪਿਛਲੇ 20 ਸਾਲਾਂ ਤੋਂ ਸੈਂਟਰ ‘ਚ ਸੇਵਾਵਾਂ ਨਿਭਾਅ ਰਹੇ ਹਨ।

TAGGED: ,
Share this Article
Leave a comment