ਸਰਦੀਆਂ ਵਿੱਚ ਲੌਂਗ ਦੀ ਚਾਹ ਪੀਣ ਦੇ ਫਾਇਦੇ, ਜਾਣੋ ਕਿਵੇਂ ਬਣਾਉਣੀ ਹੈ

TeamGlobalPunjab
2 Min Read

ਨਿਊਜ਼ ਡੈਸਕ- ਅਦਰਕ ਅਤੇ ਇਲਾਇਚੀ ਦੀ ਚਾਹ ਬਹੁਤ ਮਸ਼ਹੂਰ ਹੈ। ਸਰਦੀਆਂ ਵਿੱਚ ਜ਼ਿਆਦਾਤਰ ਲੋਕ ਅਦਰਕ ਦੀ ਚਾਹ ਪੀਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਗਰਮੀਆਂ ਦੇ ਮੌਸਮ ‘ਚ ਇਲਾਇਚੀ ਵਾਲੀ ਚਾਹ ਬਹੁਤ ਜ਼ਿਆਦਾ ਪੀਤੀ ਜਾਂਦੀ ਹੈ। ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਠੰਡ ਦੇ ਮੌਸਮ ‘ਚ ਲੌਂਗ ਦੀ ਚਾਹ ਵੀ ਜ਼ਰੂਰ ਖੀਣੀ ਚਾਹੀਦੀ ਹੈ।

ਇਹ ਚਾਹ ਸਵਾਦ ਵਿੱਚ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਲੌਂਗ ਵਿੱਚ ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ ਅਤੇ ਕਾਪਰ ਵਰਗੇ ਤੱਤ ਭਰਪੂਰ ਹੁੰਦੇ ਹਨ।

ਸਭ ਤੋਂ ਪਹਿਲਾਂ ਲੌਂਗ ਨੂੰ ਪੀਸ ਕੇ ਪਾਊਡਰ ਬਣਾ ਲਓ। ਇੱਕ ਪੈਨ ਵਿੱਚ ਇੱਕ ਗਲਾਸ ਪਾਣੀ ਪਾਓ ਅਤੇ ਲੌਂਗ ਪਾਊਡਰ ਵੀ ਪਾਓ। ਪਾਣੀ ਦੇ ਉਬਲਣ ਤੱਕ ਇੰਤਜ਼ਾਰ ਕਰੋ। ਲਗਭਗ 3 ਤੋਂ 5 ਮਿੰਟ ਬਾਅਦ ਗੈਸ ਬੰਦ ਕਰ ਦਿਓ ਅਤੇ ਚਾਹ ਨੂੰ ਫਿਲਟਰ ਕਰੋ। ਚਾਹ ਦਾ ਸਵਾਦ ਵਧਾਉਣ ਲਈ ਤੁਸੀਂ ਚੀਨੀ ਜਾਂ ਗੁੜ ਦੀ ਬਜਾਏ ਸ਼ਹਿਦ ਵੀ ਮਿਲਾ ਸਕਦੇ ਹੋ।

ਲੌਂਗ ਵਿੱਚ ਮੈਗਨੀਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਕੈਲਸ਼ੀਅਮ ਵੀ ਹੁੰਦਾ ਹੈ, ਇਸ ਲਈ ਇਸ ਦੀ ਚਾਹ ਪੀਣ ਨਾਲ ਦੰਦਾਂ ਦਾ ਦਰਦ ਨਹੀਂ ਹੁੰਦਾ।

- Advertisement -

ਲੌਂਗ ਦੀ ਚਾਹ ਪੀਣ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਨਾਲ ਹੀ, ਜੇਕਰ ਤੁਹਾਡੇ ਮਸੂੜਿਆਂ ਤੋਂ ਖੂਨ ਨਿਕਲਦਾ ਹੈ, ਤਾਂ ਤੁਹਾਨੂੰ ਰੋਜ਼ਾਨਾ ਇੱਕ ਕੱਪ ਲੌਂਗ ਦੀ ਚਾਹ ਪੀਣੀ ਚਾਹੀਦਾ ਹੈ।

ਲੌਂਗ ਦੀ ਚਾਹ ਪੀਣ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੁੰਦੀਆਂ, ਜੇਕਰ ਤੁਹਾਨੂੰ ਮੋਸ਼ਨ ਦੀ ਸਮੱਸਿਆ ਹੈ ਤਾਂ ਤੁਸੀਂ ਅਦਰਕ ਦੀ ਬਜਾਏ ਲੌਂਗ ਦੀ ਚਾਹ ਪੀ ਸਕਦੇ ਹੋ।

Share this Article
Leave a comment