ਚੰਡੀਗੜ੍ਹ : ਫਿਲਮ ਦੀ ਸ਼ੂਟਿੰਗ ਦੌਰਾਨ ਕਈ ਵਾਰ ਅਦਾਕਾਰ ਜਾਂ ਅਦਾਕਾਰਾ ਕਿਸੇ ਗੰਭੀਰ ਸੱਟ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ੂਟਿੰਗ ਵਿਚਕਾਰ ਹੀ ਛੱਡਣੀ ਪੈਂਦੀ ਹੈ। ਕੁਝ ਅਜਿਹਾ ਹੀ ਹੋਇਆ ਹੈ ਪ੍ਰਸਿੱਧ ਅਦਾਕਾਰ ਸ਼ਾਹਿਦ ਕਪੂਰ ਨਾਲ ਵੀ। ਇੰਨੀ ਦਿਨੀਂ ਸ਼ਾਹਿਦ ਆਪਣੀ ਆਉਣ ਵਾਲੀ ਫਿਲਮ ਜਰਸੀ ਦੀ ਸ਼ੂਟਿੰਗ ‘ਚ ਲੱਗੇ ਹੋਏ ਹਨ। ਇਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ ਜਿਸ ਕਾਰਨ ਸ਼ੂਟਿੰਗ ਵਿਚਕਾਰ ਹੀ ਬੰਦ ਕਰਨੀ ਪਈ।
ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਤੇਜ਼ ਗੇਂਦ ਆ ਕੇ ਉਨ੍ਹਾਂ ਦੇ ਬੁੱਲ੍ਹ ‘ਤੇ ਲੱਗੀ। ਇਸ ਦੌਰਾਨ ਗੇਂਦ ਇੰਨੀ ਤੇਜ਼ ਸੀ ਕਿ ਸ਼ਾਹਿਦ ਦਾ ਹੇਠਲਾ ਬਾਹਰ ਅੰਦਰੋ ਅਤੇ ਬਾਹਰੋਂ ਦੋਵੇਂ ਪਾਸਿਆਂ ਤੋਂ ਫਟ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਬੁੱਲ੍ਹ ‘ਤੇ ਕਰੀਬ 20 ਟਾਂਕੇ ਲੱਗੇ। ਜਾਣਕਾਰੀ ਮੁਤਾਬਿਕ ਇਸ ਦੌਰਾਨ ਸ਼ਾਹਿਦ ਚੰਡੀਗੜ੍ਹ ਦੇ ਫੇਜ਼-9 ਸਥਿਤ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ)ਦੇ ਸਟੇਡੀਅਮ ‘ਚ ਸ਼ੂਟਿੰਗ ਕਰ ਰਹੇ ਸਨ। ਇਸ ਤੋਂ ਬਾਅਦ ਜਦੋਂ ਸੱਟ ਲੱਗਣ ਕਾਰਨ ਸ਼ਾਹਿਦ ਗੰਭੀਰ ਜ਼ਖਮੀ ਹੋ ਗਏ ਤਾਂ ਉਨ੍ਹਾਂ ਨੂੰ ਹੋਟਲ ਲੈ ਜਾਇਆ ਗਿਆ ਜਿੱਥੇ ਡਾ. ਏ ਬੀ ਪ੍ਰਭੂ ਨੇ ਉਨ੍ਹਾਂ ਦਾ ਇਲਾਜ਼ ਕੀਤਾ। ਫਿਲਹਾਲ ਹੁਣ ਇੱਕ ਵਾਰ ਸ਼ਾਹਿਦ ਸ਼ੂਟਿੰਗ ਵਿੱਚ ਛੱਡ ਕੇ ਮੁੰਬਈ ਚਲੇ ਗਏ ਹਨ।