Breaking News

ਜਾਣੋ ਕਿਵੇਂ ਕਰ ਸਕਦੇ ਹੋ ‘ਮੂਡ ਸਵਿੰਗ’ ਨੂੰ ਕੰਟਰੋਲ

ਨਿਊਜ਼ ਡੈਸਕ: ਮੂਡ ਸਵਿੰਗ ਦਾ ਕੋਈ ਨਿਸ਼ਚਿਤ ਕਾਰਨ ਨਹੀਂ ਹੁੰਦਾ। ਮੂਡ ਪਲ ਪਲ ‘ਚ ਬਦਲਦਾ ਰਹਿੰਦਾ ਹੈ । ਇਹ ਸਿਰਫ ਤੁਹਾਨੂੰ ਪਰੇਸ਼ਾਨ ਨਹੀਂ ਕਰਦਾ, ਬਲਕਿ ਇਹ ਤੁਹਾਡੇ ਸੰਬੰਧਾਂ ਅਤੇ ਤੁਹਾਡੀ ਪ੍ਰੋਡਕਟਿਵੀਟੀ  ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ। ਪਰ ਇਹ ਆਮ ਤੌਰ ‘ਤੇ ਪੀਰੀਅਡਸ ਦੇ ਦੌਰਾਨ, ਗਰਭ ਅਵਸਥਾ, ਮੀਨੋਪੌਜ਼ ਆਦਿ ਦੇ ਦੌਰਾਨ ਔਰਤਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਮੂਡ ਸਵਿੰਗ ‘ਚ ਅਸੀਂ ਇੱਕ ਪਲ ਵਿੱਚ ਖੁਸ਼ ਹੋ ਜਾਂਦੇ ਹਾਂ ਅਤੇ ਕਿਸੇ ਵੀ ਸਮੇਂ ਗੁੱਸੇ ‘ਚ, ਕਦੀ-ਕਦੀ ਉਦਾਸੀ ਨਾਲ ਘਿਰਿਆ ਮਹਿਸੂਸ ਕਰਦੇ ਹਾਂ। ਇੰਨਾ ਹੀ ਨਹੀਂ, ਇਸ ਦਾ ਪ੍ਰਭਾਵ ਸਾਡੇ ਕੰਮ ਅਤੇ ਦਫਤਰ ਦੀ ਕਾਰਗੁਜ਼ਾਰੀ ਤੇ ਵੀ ਦਿਖਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਵੀ ਕਿਸੇ ਚੀਜ਼ ਤੇ ਓਵਰ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਅਸੀਂ ਤੁਹਾਨੂੰ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੱਲ ਦੱਸਦੇ ਹਾਂ।

ਮੂਡ ਬਦਲਣ ਦੇ ਲੱਛਣ
1.ਥਕਾਵਟ ਮਹਿਸੂਸ ਕਰਨਾ
2. ਸੌਣ ਵਿੱਚ ਅਸਮਰੱਥਾ 
3.ਬਹੁਤ ਜ਼ਿਆਦਾ ਚਿੜਚਿੜਾ ਸੁਭਾਅ 
4.ਗੁੱਸਾ
5.ਬਹੁਤ ਜ਼ਿਆਦਾ ਨਾਖੁਸ਼ 
6.ਕੰਮ ਵਿੱਚ ਦਿਲਚਸਪੀ ਦੀ ਘਾਟ 
7.ਵਿਸ਼ਵਾਸ ਵਿੱਚ ਕਮੀ
8.ਬਹੁਤ ਜ਼ਿਆਦਾ ਭੁੱਖ 
9.ਅਨਿਯਮਿਤ ਮਾਹਵਾਰੀ 
10.ਸਾਹ ਲੈਣ ਵਿੱਚ ਤਕਲੀਫ

ਮੂਡ ਸਵਿੰਗ ਨੂੰ ਕਿਵੇਂ ਕੰਟਰੋਲ ਕਰੀਏ

1. ਸਿਹਤਮੰਦ ਖੁਰਾਕ

ਤੁਸੀਂ ਜ਼ਰੂਰ ਸੁਣਿਆ ਹੋਵੇਗਾ ਕਿ ਜੋ ਤੁਸੀਂ ਖਾਂਦੇ ਹੋ ਉਵੇਂ ਦਾ ਤੁਹਾਡਾ ਮਮ ਹੋ ਜਾਂਦਾ ਹੈ।ਇਸ ਲਈ ਇੱਕ ਸਿਹਤਮੰਦ ਖੁਰਾਕ ਲਓ ਤਾਂ ਜੋ ਤੁਸੀਂ ਖੁਸ਼ ਰਹਿ ਸਕੋ। ਤੁਹਾਡੀ ਖੁਰਾਕ ਵਿੱਚ ਉਹ ਸਾਰੇ ਪੌਸ਼ਟਿਕ ਤੱਤ ਹੋਣੇ ਚਾਹੀਦੇ ਹਨ ਜੋ ਤੁਹਾਡੇ ਲਈ ਜ਼ਰੂਰੀ ਹੋਣ। ਘੱਟ ਜੰਕ ਫੂਡ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਜ਼ਿਆਦਾ ਨਮਕੀਨ ਜਾਂ ਜ਼ਿਆਦਾ ਮਿੱਠਾ ਅਤੇ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ ਹੈ। ਬਹੁਤ ਜ਼ਿਆਦਾ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਰੂਰੀ ਹੈ।

2.ਰੋਜ਼ਾਨਾ ਕਸਰਤ ਕਰੋ

ਜੇ ਤੁਸੀਂ ਨਿਯਮਤ ਯੋਗਾ, ਮੈਡੀਟੇਸ਼ਨ ਅਤੇ ਕਸਰਤ ਕਰਦੇ ਹੋ, ਤਾਂ ਤੁਹਾਡੇ ਹਾਰਮੋਨ ਸੰਤੁਲਨ ਨੂੰ ਬਿਹਤਰ ਰੱਖਣਾ ਸੌਖਾ ਹੋ ਜਾਵੇਗਾ। ਅਜਿਹਾ ਕਰਨ ਨਾਲ ਤੁਹਾਡਾ ਮੂਡ ਵੀ ਠੀਕ ਰਹੇਗਾ।3. ਪੂਰੀ ਨੀਂਦ ਲਓ
8 ਘੰਟੇ ਦੀ ਨੀਂਦ ਹਰ ਕਿਸੇ ਲਈ ਜ਼ਰੂਰੀ ਹੈ। ਅਜਿਹੀ ਸਥਿਤੀ ਵਿੱਚ, ਰਾਤ ​​ਨੂੰ ਜਲਦੀ ਸੌਵੋ ਤੇ ਸਵੇਰੇ ਜਲਦੀ ਉਠੋ। ਰਾਤ ਨੂੰ ਲਾਈਟਾਂ ਜਗਾ ਕੇ ਨਾ ਸੌਵੋ। ਜੇਕਰ ਤੁਹਾਨੂੰ ਚੰਗੀ ਨੀਂਦ ਮਿਲੇਗੀ ਤਾਂ ਤੁਸੀਂ ਖੁਸ਼ ਵੀ ਮਹਿਸੂਸ ਕਰੋਗੇ ਅਤੇ ਤੁਹਾਡਾ ਗੁੱਡ ਹਾਰਮੋਨ ‘ਐਂਡੋਰਫਿਨਸ’ ਵੀ ਸੰਤੁਲਨ ਵਿੱਚ ਰਹੇਗਾ।

4. ਬਹੁਤ ਸਾਰਾ ਪਾਣੀ ਪੀਣਾ ਜ਼ਰੂਰੀ ਹੈ
ਹਰ ਕਿਸੇ ਨੂੰ ਦਿਨ ਵਿੱਚ ਘੱਟੋ ਘੱਟ 2 ਲੀਟਰ ਪਾਣੀ ਪੀਣਾ ਚਾਹੀਦਾ ਹੈ। ਜੇ ਤੁਹਾਡਾ ਸਰੀਰ ਹਾਈਡਰੇਟਿਡ ਰਹਿੰਦਾ ਹੈ ਤਾਂ ਤੁਸੀਂ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਨੂੰ ਬਿਹਤਰ ਤਰੀਕੇ ਨਾਲ ਠੀਕ ਕਰ ਸਕੋਗੇ।

5. ਇੱਕ ਸਕਾਰਾਤਮਕ ਮਾਹੌਲ ਵਿੱਚ ਰਹੋ
ਤੁਸੀਂ ਆਪਣੇ ਆਪ ਨੂੰ ਕਿਸੇ ਵੀ ਕਿਸਮ ਦੀ ਨਕਾਰਾਤਮਕਤਾ ਤੋਂ ਬਚਾਉਂਦੇ ਹੋਏ ਸਕਾਰਾਤਮਕ ਸੋਚ ਵਾਲੇ ਲੋਕਾਂ ਨਾਲ ਰਹੋ। ਇਸ ਨਾਲ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਦੇ ਯੋਗ ਹੋਵੋਗੇ।

Check Also

ਗਰਮੀਆਂ ਦੀਆਂ ਛੁਟੀਆਂ ‘ਚ ਜਾਓ ਨਾਸਿਕ ਦੇ ਪਹਾੜੀ ਸਟੇਸ਼ਨਾਂ ਤੇ , ਮਿਲੇਗਾ ਸਕੂਨ ਭਰਿਆ ਵਾਤਾਵਰਨ

ਨਿਊਜ਼ ਡੈਸਕ: ਗਰਮੀਆਂ ਦੀਆਂ ਛੁਟੀਆਂ ਅਕਸਰ ਹਰ ਵਿਅਕਤੀ ਬਾਹਰ ਜਾ ਕਿ ਹੀ ਕੱਟਣਾ ਚਾਹੁੰਦਾ ਹੈ। …

Leave a Reply

Your email address will not be published. Required fields are marked *