ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਮਾਸਕ ਪਹਿਣਨ ਸਮੇਂ ਇਹ ਗ਼ਲਤੀ!

TeamGlobalPunjab
2 Min Read

ਨਿਊਜ਼ ਡੈਸਕ :- ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਮਾਸਕ ਪਾਉਣਾ ਸਭ ਲਈ ਜ਼ਰੂਰੀ ਹੈ।ਮਾਸਕ ਪਾਉਣ ਦੇ ਨਾਲ- ਨਾਲ ਹੋਰ ਨਿਯਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।ਪਰ ਮਾਸਕ ਪਾਉਣ ਦਾ ਵੀ ਇੱਕ ਸਹੀ ਢੰਗ ਹੈ। ਮਾਸਕ ਨੂੰ ਸਹੀ ਢੰਗ ਨਾਲ ਪਾਉਣ ਸਬੰਧੀ ਸੋਸ਼ਲ ਮੀਡੀਆ ਤੇ ਕਈ ਲੋਕ ਜਾਗਰੂਕਤਾ ਫੈਲਾ ਰਹੇ ਹਨ ਪਰ ਜੇ ਤੁਸੀਂ ਇਨ੍ਹਾਂ ਤੇ ਗੌਰ ਨਾ ਕੀਤਾ ਤਾਂ ਤੁਹਾਡੇ ਲਈ ਮੁਸੀਬਤ ਵੱਧ ਸਕਦੀ ਹੈ। ਆਓ ਜਾਣੀਏ ਮਾਸਕ ਪਾਉਣ ਸਬੰਧੀ ਕੁਝ ਜ਼ਰੂਰੀ ਗੱਲਾਂ :-

-ਮਾਸਕ ਪਾਉਣ ਵੇਲੇ ਧਿਆਨ ਦਿਓ ਕਿ ਤੁਸੀਂ ਉਸ ਨੂੰ ਕੰਨ ਪਿੱਛੇ ਜਾਂ ਸਿਰ ਪਿੱਛੇ ਸਹੀ ਤਰ੍ਹਾਂ ਬਨ੍ਹਿਆ ਹੋਵੇ, ਇਹ ਨਾ ਹੋਵੇ ਕਿ ਤੁਸੀਂ ਸਿਰਫ ਖਾਨਾਪੂਰਤੀ ਲਈ ਇਹ ਨੂੰ ਆਪਣੇ ਚਿਹਰੇ ਤੇ ਰੱਖੋ ਤੇ ਹਰ 5 ਮਿਨਟ ਬਾਅਦ ਇਹ ਮਾਸਕ ਤੁਹਾਡੇ ਚਿਹਰੇ ਤੋਂ ਲੱਥਿਆ ਹੋਵੇ।

-ਮਾਸਕ ਨੂੰ ਇਸ ਤਰ੍ਹਾਂ ਪਾਓ ਕਿ ਤੁਹਾਡਾ ਮੂੰਹ ਤੇ ਨੱਕ ਚੰਗੀ ਤਰ੍ਹਾਂ ਢਕੇ ਹੋਣ।

-ਮਾਸਕ ਨੂੰ ਨੱਕ ਤੇ ਹੇਠਾਂ ਜਾਂ ਸਿਰਫ ਮੂੰਹ ਤੱਕ ਨਾ ਰੱਖੋ।

- Advertisement -

-ਆਪਣੇ ਹੱਥਾਂ ਨੂੰ ਸਾਫ ਕੀਤੇ ਬਿਨਾ ਹੀ ਆਪਣੇ ਮਾਸਕ ਨੂੰ ਹੱਥ ਨਾ ਲਾਓ, ਕਈ ਤਰ੍ਹਾਂ ਦੇ ਕਿਟਾਣੂ ਤੁਹਾਡੇ ਹੱਥਾਂ ਨੂੰ ਲੱਗੇ ਹੁੰਦੇ ਹਨ ਤੇ ਜੇ ਤੁਸੀਂ ਬਿਨਾ ਹੱਥ ਸਾਫ ਕੀਤੇ ਆਪਣੇ ਮਾਸਕ ਨੂੰ ਛੂਹਿਆ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।

-ਮਾਸਕ ਪਾਉਣ ਜਾਂ ਉਤਾਰਨ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਜ਼ਰੂਰ ਕਰ ਲਓ।

-ਅਜਿਹੇ ਮਾਸਕ ਜਿਨ੍ਹਾਂ ਤੇ ਨਿਕਾਸੀ ਲਈ ਵਾਲਵ ਬਣਿਆ ਹੋਵੇ ਉਨ੍ਹਾਂ ਦੀ ਵਰਤੋਂ ਨਾ ਕਰੋ। ਅਜਿਹੇ ਮਾਸਕ ਪ੍ਰਦੂਸ਼ਣ ਤੋਂ ਬਚਾਉਣ ਲਈ ਹੁੰਦੇ ਹਨ ਨਾ ਕਿ ਕੋਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ।

Share this Article
Leave a comment