Home / ਜੀਵਨ ਢੰਗ / ਸਿਹਤ ਨੂੰ ਕਰ ਸਕਦੀਆਂ ਨੇ ਪ੍ਰਭਾਵਿਤ,  ਕੀ ਤੁਹਾਡੇ ‘ਚ ਵੀ ਨੇ ਇਹ ਬੁਰੀਆਂ ਆਦਤਾਂ

ਸਿਹਤ ਨੂੰ ਕਰ ਸਕਦੀਆਂ ਨੇ ਪ੍ਰਭਾਵਿਤ,  ਕੀ ਤੁਹਾਡੇ ‘ਚ ਵੀ ਨੇ ਇਹ ਬੁਰੀਆਂ ਆਦਤਾਂ

ਨਿਊਜ਼ ਡੈਸਕ – ਹਰ ਸਮੇਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਸਚਮੁੱਚ ਕਾਫੀ ਔਖਾ ਹੁੰਦਾ ਹੈ। ਕਈ ਵਾਰ “ਤੰਦਰੁਸਤ” ਆਦਤਾਂ ਵੀ ਗੈਰ-ਸਿਹਤਮੰਦ ਹੋ ਜਾਂਦੀਆਂ ਹਨ। । ਕਈ ਵਾਰ ਇਹ ਅਹਿਸਾਸ ਨਹੀਂ ਹੁੰਦਾ ਕਿ ਸਾਡੀਆਂ ਆਦਤਾਂ ਹੀ ਸਾਨੂੰ ਬਿਮਾਰੀ ਨਾਲ ਜ਼ੋਖਮ ’ਚ ਪਾ ਸਕਦੀਆਂ ਹਨ। ਅਸੀਂ ਘੱਟੋ-ਘੱਟ ਇਨ੍ਹਾਂ ਆਦਤਾਂ ਨੂੰ ਛੱਡਣ ਤੇ ਸਿਹਤਮੰਦ ਜ਼ਿੰਦਗੀ ਜਿਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। ਜਾਣਦੇ ਹਾਂ ਕੁਝ ਅਜਿਹੀਆਂ ਆਦਤਾਂ ਜੋ ਸਾਨੂੰ ਬਿਮਾਰ ਕਰ ਸਕਦੀਆਂ ਹਨ: ਗਲਤ ਢੰਗ ਨਾਲ ਬੈਠਣਾ

ਸਰੀਰ ਪ੍ਰਫੈਕਟ ਹੋਣ ਦੇ ਬਾਵਜੂਦ ਬੈਠਣ ਦਾ ਗਲਤ ਤਰੀਕਾ ਤੁਹਾਡੀ ਪਿੱਠ ਦਰਦ ਤੇ ਢਿੱਡ ‘ਚ ਚਰਬੀ ਦੇ ਇਕੱਠਾ ਹੋਣ ਦਾ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਗਲਤ ਬੈਠਣ ਦਾ ਢੰਗ ਮਾਸਪੇਸ਼ੀਆਂ ’ਚ ਤਣਾਅ ਦਾ ਕਾਰਨ ਬਣਦਾ ਹੈ ਤੇ ਪਿੱਠ ਦੇ ਲਚਕੀਲੇਪਨ ਨੂੰ ਵੀ ਘਟਾਉਂਦਾ ਹੈ, ਜਿਸ ਕਰਕੇ ਥੋੜ੍ਹਾ ਜਿਹਾ ਝਟਕਾ ਵੀ ਵਧੇਰੇ ਦਰਦ ਦਿੰਦਾ ਹੈ। ਨਾਸ਼ਤਾ ਨਾ ਖਾਣਾ

ਨਾਸ਼ਤਾ ਕਰਨਾ ਦਿਨ ਦਾ ਸਭ ਤੋਂ ਮਹੱਤਵਪੂਰਣ ਭੋਜਨ ਹੁੰਦਾ ਹੈ। ਨਾਸ਼ਤਾ ਨਾ ਕਰਨ ਨਾਲ ਹਾਰਮੋਨਲ ਅਸੰਤੁਲਨ, ਚੀਜ਼ਾਂ ਨੂੰ ਯਾਦ ਕਰਨ ’ਚ ਮੁਸ਼ਕਲ ਤੇ ਮੂਡ ਖ਼ਰਾਬ ਹੋ ਸਕਦਾ ਹੈ। ਇਸ ਦੇ ਨਾਲ ਹੀ ਨਾਸ਼ਤਾ ਨਾ ਕਰਨ ਕਰਕੇ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਭਾਰ ਵਧਦਾ ਹੈ ਤੇ ਸਰੀਰ ਸੁਸਤ ਹੋ ਜਾਂਦਾ ਹੈ। ਘੱਟ ਪਾਣੀ ਪੀਣਾ

ਸਰੀਰ ’ਚ ਪਾਣੀ ਦੀ ਘਾਟ ਥਕਾਵਟ, ਚਮੜੀ ਦੀ ਖੁਸ਼ਕੀ, ਚਿੜਚਿੜੇਪਨ, ਧਿਆਨ ਕੇਂਦਰਤ ਕਰਨ ’ਚ ਮੁਸ਼ਕਲ ਤੇ ਰਚਨਾਤਮਕਤਾ ’ਚ ਕਮੀ ਦਾ ਕਾਰਨ ਬਣਦੀ ਹੈ। ਇਸੇ ਲਈ ਸਰੀਰ ਨੂੰ ਹਮੇਸ਼ਾਂ ਹਾਈਡਰੇਟ ਰੱਖੋ। ਜਦੋਂ ਵੀ ਪਿਆਸੇ ਹੋਵੋ ਤਾਂ ਪਾਣੀ ਪੀਓ। ਪੂਰੀ ਨੀਂਦ ਨਾ ਲੈਣਾ

 ਘੱਟ ਨੀਂਦ ਆਉਣ ਨਾਲ ਦਿਨ ਭਰ ਸਰੀਰ ਦੀ ਥਕਾਵਟ ਤੇ ਜਲਣ ਰਹਿੰਦੀ ਹੈ, ਜਿਸ ਕਾਰਨ ਉਦਾਸੀ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਪੂਰੀ ਨੀਂਦ ਨਾ ਲੈਣ ਕਰਕੇ ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟਰੋਲ ਦੀ ਸੰਭਾਵਨਾ ਵਧ ਜਾਂਦੀ ਹੈ। ਨਹੁੰ ਚਬਾਉਣਾ

 ਨਹੁੰ ਚਬਾਉਣਾ ਇੱਕ ਬਹੁਤ ਹੀ ਆਮ ਆਦਤ ਹੈ ਜੋ ਅਕਸਰ ਲੋਕਾਂ ’ਚ ਹੁੰਦੀ ਹੈ। ਸਾਡੇ ਨਹੁੰਆਂ ’ਚ ਮੈਲ, ਧੂੜ ਤੇ ਕੀਟਾਣੂ ਹਨ। ਇਨ੍ਹਾਂ ਨੂੰ ਚਬਾਉਣ ਨਾਲ ਇਹ ਕੀਟਾਣੂ ਮੂੰਹ ’ਚ ਜਾ ਸਕਦੇ ਹਨ। ਫੋਨ ਨੂੰ ਵਾਸ਼ਰੂਮ ’ਚ ਲਿਜਾਣਾ

ਜੇ ਤੁਹਾਨੂੰ ਟਾਇਲਟ ਸ਼ੀਟ ‘ਤੇ ਬੈਠ ਕੇ ਕਿੰਡਲ ਪੜ੍ਹਨ ਦੀ ਆਦਤ ਹੈ, ਤਾਂ ਬਿਮਾਰ ਹੋਣ ਤੋਂ ਪਹਿਲਾਂ ਇਸ ਆਦਤ ਨੂੰ ਛੱਡ ਦਿਓ। ਟਾਇਲਟ ਸੀਟ ‘ਤੇ ਕੀਟਾਣੂਆਂ ਦੀ ਵੱਡੀ ਮਾਤਰਾ ਹੁੰਦੀ ਹੈ। ਅਜਿਹੀ ਸਥਿਤੀ ’ਚ ਬੈਕਟੀਰੀਆ ਤੇ ਹੋਰ ਕੀਟਾਣੂਆਂ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਵਾਸ਼ਰੂਮ ਤੋਂ ਬਾਹਰ ਆਉਣ ਤੋਂ ਬਾਅਦ ਤੁਸੀਂ ਉਹ ਫੋਨ ਖਾਣਾ ਖਾਣ ਵੇਲੇ, ਸੌਣ ਵੇਲੇ ਤੇ ਹਰ ਥਾਂ ਵਰਤਦੇ ਹੋ, ਜੋ ਉਨ੍ਹਾਂ ਕੀਟਾਣੂਆਂ ਨੂੰ ਦੂਸਰੀਆਂ ਥਾਂਵਾਂ ‘ਤੇ ਵੀ ਪਹੁੰਚ ਸਕਦਾ ਹੈ। ਤਮਾਕੂਨੋਸ਼ੀ

ਤਮਾਕੂਨੋਸ਼ੀ ਸਿਹਤ ਸਬੰਧੀ ਬਿਮਾਰੀਆਂ ਦੇ ਨਾਲ-ਨਾਲ ਦਿਲ ਦੀ ਬਿਮਾਰੀ ਦਾ ਕਾਰਨ ਵੀ ਬਣ ਸਕਦੀ ਹੈ। ਤਮਾਕੂਨੋਸ਼ੀ ਕਰਨ ਵਾਲੇ ਆਮ ਲੋਕਾਂ ਨਾਲੋਂ ਦਿਲ ਦੇ ਦੌਰੇ ਦੇ ਵਧੇਰੇ ਜੋਖਮ ’ਚ ਹੁੰਦੇ ਹਨ।

Check Also

ਦੰਦਾਂ ਦੀ ਸਫ਼ਾਈ ਦਾ ਧਿਆਨ ਨਾ ਦੇਣਾ ਸੱਦਾ ਦੇ ਸਕਦੈ ਅਣਗਿਣਤ ਬਿਮਾਰੀਆਂ ਨੂੰ

ਨਿਊਜ਼ ਡੈਸਕ – ਮੋਤੀਆਂ ਵਾਂਗ ਚਮਕਦੇ ਦੰਦਾਂ ਦਾ ਮਹੱਤਵ ਕੇਵਲ ਇਨਸਾਨ ਦੇ ਚਿਹਰੇ ਦੀ ਸੁੰਦਰਤਾ …

Leave a Reply

Your email address will not be published. Required fields are marked *