ਸਰਦੀਆਂ ‘ਚ ਸਵੇਰੇ 7 ਵਜੇ ਤੋਂ ਪਹਿਲਾਂ ਪੀਓ ਇਹ ਪੀਲਾ ਪਾਣੀ, 15 ਦਿਨਾਂ ‘ਚ ਪੇਟ ਹੋ ਜਾਵੇਗਾ ਅੰਦਰ

Prabhjot Kaur
2 Min Read

ਨਿਊਜ਼ ਡੈਸਕ: ਬਹੁਤੇ ਲੋਕ ਭਾਰ ਵਧਣ ਅਤੇ ਪੇਟ ਦੇ ਲਟਕਣ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਸਰੀਰਕ ਤੌਰ ‘ਤੇ ਫਿੱਟ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਭਾਰ ਘੱਟ ਨਹੀਂ ਹੁੰਦਾ। ਕਈ ਵਾਰ ਡਾਈਟ ਬਦਲਣ ਦਾ ਵੀ ਜ਼ਿਆਦਾ ਫਾਇਦਾ ਨਹੀਂ ਹੁੰਦਾ। ਕੁਝ ਲੋਕ ਇਸ ਲਈ ਆਪਰੇਸ਼ਨ ਕਰਵਾਉਣ ਲਈ ਵੀ ਤਿਆਰ ਹਨ। ਪਰ ਜੇਕਰ ਤੁਸੀਂ ਰੋਜ਼ਾਨਾ ਸਵੇਰੇ ਇਸ ਪਾਣੀ ਨੂੰ ਪੀਣਾ ਸ਼ੁਰੂ ਕਰ ਦਿਓ ਤਾਂ ਤੁਹਾਡਾ ਭਾਰ ਬਹੁਤ ਆਸਾਨੀ ਨਾਲ ਘੱਟ ਹੋ ਸਕਦਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੇਥੀ ਅਤੇ ਸੌਂਫ ਦੇ ਪਾਣੀ ਦੀ। ਇਨ੍ਹਾਂ ਦੋਹਾਂ ਮਸਾਲਿਆਂ ਤੋਂ ਬਣਿਆ ਪਾਣੀ ਸਰੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਇੱਥੇ ਤੁਹਾਨੂੰ ਅੱਜ ਅਸੀਂ ਇਸ ਨਾਲ ਜੁੜੇ ਫਾਇਦੇ ਅਤੇ ਇਸ ਪਾਣੀ ਨੂੰ ਬਣਾਉਣ ਦਾ ਤਰੀਕਾ ਦੱਸਾਂਗੇ।

ਸਭ ਤੋਂ ਪਹਿਲਾਂ 1 ਚਮਚ ਮੇਥੀ ਅਤੇ 1 ਚਮਚ ਸੌਂਫ ਨੂੰ 1 ਕੱਪ ਪਾਣੀ ‘ਚ ਰਾਤ ਭਰ ਲਈ ਭਿਓ ਦਿਓ।

ਸਵੇਰੇ ਉੱਠਣ ਤੋਂ ਬਾਅਦ ਸੌਂਫ ਅਤੇ ਮੇਥੀ ਨੂੰ ਛਾਣ ਕੇ ਵੱਖ ਕਰੋ। ਹੁਣ ਬਾਕੀ ਬਚਿਆ ਪਾਣੀ ਹੀ ਪੀਣਾ ਹੈ।

- Advertisement -

ਜੇਕਰ ਤੁਹਾਨੂੰ ਇਹ ਪਾਣੀ ਕੌੜਾ ਲੱਗਦਾ ਹੈ ਤਾਂ ਤੁਸੀਂ ਇਸ ‘ਚ ਸ਼ਹਿਦ ਮਿਲਾ ਸਕਦੇ ਹੋ।

ਪਾਣੀ ਪੀਣ ਤੋਂ ਬਾਅਦ ਤੁਸੀਂ ਇਨ੍ਹਾਂ ਭਿੱਜੇ ਹੋਏ ਬੀਜਾਂ ਨੂੰ ਚਬਾ ਕੇ ਖਾ ਸਕਦੇ ਹੋ। ਇਸ ਨਾਲ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ।

ਰੋਜ਼ਾਨਾ ਸਵੇਰੇ ਖਾਲੀ ਪੇਟ ਸੌਂਫ ਅਤੇ ਮੇਥੀ ਦਾ ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਮਿਲਦੀ ਹੈ। ਸਰੀਰ ਵਿੱਚੋਂ ਹਰ ਤਰ੍ਹਾਂ ਦੇ ਫਾਲਤੂ ਪਦਾਰਥ ਹੌਲੀ-ਹੌਲੀ ਬਾਹਰ ਆ ਜਾਂਦੇ ਹਨ। ਪਰ ਧਿਆਨ ਰੱਖੋ ਕਿ ਇਸ ਪਾਣੀ ਨੂੰ ਲਗਾਤਾਰ 15 ਦਿਨਾਂ ਤੋਂ ਜ਼ਿਆਦਾ ਨਾਂ ਪੀਓ

ਮੇਥੀ ਅਤੇ ਸੌਂਫ ਦੋਵਾਂ ਵਿੱਚ ਭਾਰੀ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਇਸ ਲਈ ਇਹ ਇੱਕ ਚੰਗੇ ਇਮਿਊਨਿਟੀ ਬੂਸਟਰ ਦਾ ਕੰਮ ਕਰਦੇ ਹਨ। ਮੇਥੀ ਅਤੇ ਸੌਂਫ ਦਾ ਪਾਣੀ ਪੀਣ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment