ਨਿਊਜ਼ ਡੈਸਕ :- ਬੀਤੇ ਸਾਲ ਅੱਜ ਹੀ ਦੇ ਦਿਨ ਬਾਲੀਵੁਡ ਨੇ ਆਪਣਾ ਟੈਲੇਂਟਿਡ ਤੇ ਚਮਕਦਾ ਸਿਤਾਰਾ ਗੁਆ ਦਿੱਤਾ ਸੀ। ਇਰਫਾਨ ਦੇ ਦੇਹਾਂਤ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਨਿਊਰੋਐਂਡੋਕ੍ਰਾਈਨ ਟਿਊਮਰ ਅੱਗੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਸਨ। ਇਰਫਾਨ ਖਾ਼ਾਨ ਦੇ ਦੇਹਾਂਤ ਨਾਲ ਕਰੀਬੀਆਂ ਤੇ ਪ੍ਰਸ਼ੰਸਕਾਂ ਨੂੰ ‘ਚ ਸ਼ੋਕ ਦੀ ਮਹੌਲ ਸੀ। ਉਨ੍ਹਾਂ ਦੀ ਪਹਿਲੀ ਬਰਸੀ ‘ਤੇ ਪ੍ਰਸ਼ੰਸਕ ਇਕ ਵਾਰ ਫਿਰ ਉਨ੍ਹਾਂ ਨੂੰ ਯਾਦ ਕਰ ਰਹੇ ਹ।
ਕਈ ਸੋਸ਼ਲ ਮੀਡੀਆ ਯੂਜ਼ਰਜ਼ ਤੇ ਇਰਫਾਨ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਗੌਰਵ ਨਾਮ ਦੇ ਟਵਿੱਟਰ ਹੈਂਡਲ ਨੇ ਅਦਾਕਾਰ ਨੂੰ ਯਾਦ ਕਰਦੇ ਹੋਏ ਲਿਖਿਆ ਹੈ, ‘ਤੁਹਾਨੂੰ ਯਾਦ ਕੀਤਾ ਜਾ ਰਿਹਾ ਹੈ, #IrfanKhan’
ਇਸਤੋਂ ਇਲਾਵਾ Ashutosh ਨੇ ਟਵਿੱਟਰ ‘ਤੇ ਲਿਖਿਆ ‘ਤੇ ਲਿਖਿਆ, The Legend…. ਇਕ ਪ੍ਰੇਰਣਾ ਦੇ ਰੂਪ ‘ਚ ਹਮੇਸ਼ਾ ਤੁਹਾਨੂੰ ਯਾਦ ਕਰਦੇ ਹਾਂ ਸਰ। ਤੁਹਾਡੇ ਯੋਗਦਾਨ ਨੂੰ ਕਦੇ ਨਹੀਂ ਭੁੱਲਾਂਗੇ।