‘ਦਿ ਕਪਿਲ ਸ਼ਰਮਾ ਸ਼ੋਅ’ ਦੇ ਅਮਰੀਕਾ ਦੌਰੇ ‘ਤੇ ਅਰਚਨਾ ਪੂਰਨ ਸਿੰਘ ਦਾ ਪੱਤਾ ਕੱਟਿਆ, ਕ੍ਰਿਸ਼ਨਾ ਨੇ ਉਡਾਇਆ ਮਜ਼ਾਕ

TeamGlobalPunjab
4 Min Read

ਨਵੀਂ ਦਿੱਲੀ- ਕਾਮੇਡੀ ਸ਼ੋਅ ਦੀ ਗੱਲ ਕਰੀਏ ਤਾਂ ‘ਕਪਿਲ ਸ਼ਰਮਾ ਸ਼ੋਅ’ ਨਾਲ ਲੋਕਾਂ ਦਾ ਖਾਸ ਲਗਾਅ ਹੈ। ਇਸ ਸ਼ੋਅ ਦੇ ਹਰ ਸੀਜ਼ਨ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਇਹ ਸ਼ੋਅ ਬੰਦ ਹੋਣ ਵਾਲਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਹੈਰਾਨ ਰਹਿ ਗਏ। ਪਰ ਪਤਾ ਲੱਗਾ ਕਿ ਸ਼ੋਅ ਬੰਦ ਨਹੀਂ ਹੋ ਰਿਹਾ, ਸਗੋਂ ਕੁਝ ਦਿਨਾਂ ਦਾ ਗੈਪ ਦਿੱਤਾ ਗਿਆ ਹੈ। ਦਰਅਸਲ, ਸ਼ੋਅ ਦੇ ਸਿਤਾਰੇ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ ਪਰ ਅਰਚਨਾ ਪੂਰਨ ਸਿੰਘ ਇਸ ਟੂਰ ਦਾ ਹਿੱਸਾ ਨਹੀਂ ਹੈ ਅਤੇ ਇਸ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਕਪਿਲ ਸ਼ਰਮਾ ਅਤੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਸਾਰੇ ਕਲਾਕਾਰ ਦਰਸ਼ਕਾਂ ਨੂੰ ਹੱਸਾਣ ਦਾ ਇੱਕ ਵੀ ਮੌਕਾ ਨਹੀਂ ਛੱਡਦੇ। ਤੁਹਾਡੀ ਤਰ੍ਹਾਂ, ਅਸੀਂ ਵੀ ਕਪਿਲ ਸ਼ਰਮਾ ਸ਼ੋਅ ਨੂੰ ਦੇਖਣ ਲਈ ਉਤਸੁਕ ਹਾਂ। ਕੈਮਰੇ ਦੇ ਸਾਹਮਣੇ ਹੀ ਨਹੀਂ ਸਗੋਂ ਕੈਮਰੇ ਦੇ ਪਿੱਛੇ ਵੀ ਕਪਿਲ ਸ਼ਰਮਾ ਅਤੇ ਉਨ੍ਹਾਂ ਦੇ ਸਹਿ-ਕਲਾਕਾਰ ਅਕਸਰ ਮਸਤੀ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਮਜ਼ੇਦਾਰ ਪਲਾਂ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਕੈਮਰੇ ‘ਚ ਕੈਦ ਕੀਤਾ। ਹਾਲ ਹੀ ‘ਚ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਅਰਚਨਾ ਪੂਰਨ ਸਿੰਘ ਦੇ ਪ੍ਰਸ਼ੰਸਕ ਕੁਝ ਨਾਰਾਜ਼ ਹਨ।

ਕਪਿਲ ਸ਼ਰਮਾ ਜਿੱਥੇ ਵੀ ਆਪਣੇ ਸ਼ੋਅ ਲਈ ਜਾਂਦੇ ਹਨ, ਆਪਣੇ ਸਹਿ ਕਲਾਕਾਰਾਂ ਨੂੰ ਆਪਣੇ ਨਾਲ ਲੈ ਜਾਂਦੇ ਹਨ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਅਰਚਨਾ ਪੂਰਨ ਸਿੰਘ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਅਮਰੀਕਾ ਟੂਰ ‘ਤੇ ਨਹੀਂ ਲਿਜਾਇਆ ਜਾ ਰਿਹਾ ਹੈ। ਇਸ ਵੀਡੀਓ ‘ਚ ਕ੍ਰਿਸ਼ਨਾ ਅਭਿਸ਼ੇਕ ਨੇ ਖੁਲਾਸਾ ਕੀਤਾ ਹੈ ਕਿ ਅਰਚਨਾ ਪੂਰਨ ਸਿੰਘ ਨੂੰ ਟੂਰ ‘ਤੇ ਲਿਜਾਇਆ ਜਾ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਅਰਚਨਾ ਪੂਰਨ ਸਿੰਘ ਕ੍ਰਿਸ਼ਨਾ ਅਭਿਸ਼ੇਕ ਤੋਂ ਪੁੱਛਦੀ ਹੈ ਕਿ ਉਹ ਅੱਜ ਸ਼ੋਅ ‘ਚ ਕੀ ਕਰਨ ਜਾ ਰਹੇ ਹਨ। ਫਿਰ ਕ੍ਰਿਸ਼ਨਾ ਅਭਿਸ਼ੇਕ ਆਪਣੇ ਮਸ਼ਹੂਰ ਕਿਰਦਾਰ ਸਪਨਾ ਦੀ ਆਵਾਜ਼ ‘ਚ ਕਹਿੰਦੇ ਹਨ ਕਿ ਅੱਜ ਉਹ ਮਾਲਿਸ਼ ਕਰਨਗੇ ਅਤੇ ਮਹਿਮਾਨ ਤੋਂ ਇੱਕ ਕਰੋੜ ਰੁਪਏ ਮੰਗਣਗੇ।

ਜਿਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਕ੍ਰਿਸ਼ਨ ਅਭਿਸ਼ੇਕ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਸ ਨੂੰ ਇੱਕ ਕਰੋੜ ਰੁਪਏ ਨਹੀਂ ਮਿਲਣਗੇ। ਉਦੋਂ ਹੀ ਕ੍ਰਿਸ਼ਨਾ ਅਭਿਸ਼ੇਕ ਨੇ ਅਰਚਨਾ ਪੂਰਨ ਸਿੰਘ ਦੀ ਲੱਤ ਖਿੱਚ ਲਈ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਦੇ ਅਮਰੀਕਾ ਦੌਰੇ ‘ਤੇ ਟੀਮ ਨਾਲ ਨਹੀਂ ਲਿਜਾਇਆ ਜਾ ਰਿਹਾ। ਜਿਸ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੇ ਕ੍ਰਿਸ਼ਨਾ ਅਭਿਸ਼ੇਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ, ‘ਪੈਸੇ ਬਚਾਉਣ ਦੇ ਚੱਕਰ ‘ਚ ਗੰਦੇ ਲੋਕ। ਸਿਰਫ ਤੁਸੀਂ ਹੀ ਨੋਟ ਕਮਾਓ, ਅਸੀਂ ਨਾ ਕਮਾਉਂਣ, ਅਤੇ ਬਦਨਾਮ ਮੈਨੂੰ ਕੀਤਾ ਹੋਈਆ ਹੈ।’

- Advertisement -

ਜਿਸ ਤੋਂ ਬਾਅਦ ਕ੍ਰਿਸ਼ਨਾ ਅਭਿਸ਼ੇਕ ਥੋੜੇ ਗੰਭੀਰ ਹੁੰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦਾ ਸ਼ੋਅ ਅਰਚਨਾ ਪੂਰਨ ਸਿੰਘ ਤੋਂ ਬਿਨਾਂ ਅਧੂਰਾ ਹੈ। ਫਿਰ ਅਰਚਨਾ ਕਹਿੰਦੀ ਹੈ ਕਿ ਇਹ ਸਰਾਸਰ ਝੂਠ ਹੈ। ਜਿਸ ਤੋਂ ਬਾਅਦ ਕ੍ਰਿਸ਼ਨਾ ਅਭਿਸ਼ੇਕ ਆਪਣਾ ਢਿੱਡ ਫੜ ਕੇ ਹੱਸਣ ਲੱਗ ਪੈਂਦਾ ਹੈ ਅਤੇ ਸਾਬਤ ਕਰਦਾ ਹੈ ਕਿ ਅਰਚਨਾ ਪੂਰਨ ਸਿੰਘ ਨੂੰ ਅਮਰੀਕਾ ਟੂਰ ‘ਤੇ ਨਹੀਂ ਲਿਜਾਇਆ ਜਾ ਰਿਹਾ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਰਚਨਾ ਪੂਰਨ ਸਿੰਘ ਇਸ ਦੌਰੇ ਤੋਂ ਕਿਉਂ ਬਾਹਰ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment