ਨਿਊਜ਼ ਡੈਸਕ: ਇੱਕ ਪਾਸੇ ਜਿੱਥੇ ਚੱਕਰਵਾਤੀ ਤੂਫ਼ਾਨ ਤੌਕਤੇ ਨੇ ਮਹਾਰਾਸ਼ਟਰ ਤੋਂ ਲੈ ਕੇ ਗੁਜਰਾਤ ‘ਚ ਭਾਰੀ ਤਬਾਹੀ ਮਚਾਈ ਹੈ, ਉੱਥੇ ਹੀ ਦੂਜੇ ਪਾਸੇ ਅਦਾਕਾਰਾ ਦੀਪਿਕਾ ਇਸ ਤਬਾਹੀ ਦੇ ਵਿਚਾਲੇ ਡਾਂਸ ਕਰਦੀ ਨਜ਼ਰ ਆਈ। ਜਿਸ ਤੋਂ ਬਾਅਦ ਦੀਪਿਕਾ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਜਾ ਰਿਹਾ ਹੈ।
‘ਦੀਆ ਔਰ ਬਾਤੀ ਹਮ’ ਸ਼ੋਅ ‘ਚ ਅਹਿਮ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਸਿੰਘ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਤੌਕਤੇ ਤੂਫ਼ਾਨ ਕਾਰਨ ਡਿੱਗੇ ਰੁੱਖਾਂ ਵਿਚਾਲੇ ਮੀਂਹ ‘ਚ ਨੱਚਦੀ ਨਜ਼ਰ ਆ ਰਹੀ ਹੈ ਤੇ ਬੈਕਗਰਾਊਂਡ ‘ਚ ਗਾਣਾ ਚੱਲ ਰਿਹਾ ਹੈ।
ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦਾ ਅਦਾਕਾਰਾ ਤੇ ਗੁੱਸਾ ਫੁੱਟ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਤੂਫ਼ਾਨ ਨੇ ਸਭ ਬਰਬਾਦ ਕਰ ਦਿੱਤਾ ਹੈ। ਲੋਕਾਂ ਦੇ ਘਰਾਂ ਨੂੰ ਉਜਾੜ ਦਿੱਤਾ ਹੈ ਤੇ ਇਹ ਮੋਹਤਰਮਾ ਇਸ ਤਬਾਹੀ ਵਿੱਚ ਨੱਚ ਰਹੀ ਹੈ ਤੇ ਲੋਕਾਂ ਨੂੰ ਗਿਆਨ ਵੰਡ ਰਹੀ ਹੈ।
ਦੀਪਿਕਾ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, ‘ਜ਼ਿੰਦਗੀ ਤੂਫ਼ਾਨ ਦੇ ਨਾਲ ਨਿਕਲਣ ਦਾ ਇੰਤਜ਼ਾਰ ਕਰਨ ਦੇ ਬਾਰੇ ਨਹੀਂ ਸਗੋਂ ਮੀਂਹ ਵਿੱਚ ਡਾਂਸ ਕਰਨਾ ਸਿੱਖਣ ਦੇ ਬਾਰੇ ਹੈ।’
- Advertisement -
View this post on Instagram
ਇਸ ਤੋਂ ਇਲਾਵਾ ਦੀਪਿਕਾ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ‘ਤੁਸੀਂ ਤੂਫ਼ਾਨ ਨੂੰ ਸ਼ਾਂਤ ਨਹੀਂ ਕਰ ਸਕਦੇ, ਇਸ ਲਈ ਕੋਸ਼ਿਸ਼ ਕਰਨਾ ਬੰਦ ਕਰੋ। ਤੁਸੀਂ ਇੱਕ ਕੰਮ ਕਰ ਸਕਦੇ ਹੋ, ਖ਼ੁਦ ਸ਼ਾਂਤ ਰਹੋ ਤੇ ਕੁਦਰਤ ਨੂੰ ਗਲੇ ਲਗਾਓ।’
- Advertisement -
‘ps: ਇਹ ਰੁੱਖ ਮੇਰੇ ਘਰ ਦੇ ਬਾਹਰ ਟੁੱਟ ਕੇ ਗਿਰ ਗਏ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ, ਪਰ ਇਸ ਨੂੰ ਦਰਵਾਜ਼ੇ ਦੇ ਕੋਲੋਂ ਹਟਾਉਣ ਵੇਲੇ ਰੋਹਿਤ ਤੇ ਮੈਂ ਕੁਝ ਤਸਵੀਰਾਂ ਖਿੱਚ ਲਈਆਂ ਤਾਂ ਕਿ ਤੂਫ਼ਾਨੀ ਚੱਕਰਵਾਤ ਯਾਦ ਰਹੇ।’
View this post on Instagram
View this post on Instagram