ਜੌਨ ਅਬਰਾਹਿਮ ਦਾ ਇੰਸਟਾਗ੍ਰਾਮ ਅਕਾਊਂਟ ਹੈਕ, ਹੈਕਰਾਂ ਨੇ ਡੀਪੀ ਅਤੇ ਸਾਰੀਆਂ ਪੋਸਟਾਂ ਨੂੰ ਕੀਤਾ ਡਿਲੀਟ

TeamGlobalPunjab
1 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਜੌਨ ਅਬਰਾਹਿਮ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਉਸ ਦੀ ਡੀਪੀ ਤੋਂ ਇਲਾਵਾ ਹੈਕਰਾਂ ਨੇ ਸੋਸ਼ਲ ਮੀਡੀਆ ‘ਤੇ ਸਾਰੀਆਂ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਹੈ। ਜੌਨ ਅਬਰਾਹਿਮ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਹਨ ਪਰ ਪ੍ਰਸ਼ੰਸਕ ਉਨ੍ਹਾਂ ਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਇਸ ਸਕਰੀਨ ਸ਼ਾਟ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਹੈਕਰਾਂ ਨੇ ਨਾ ਸਿਰਫ ਇੰਸਟਾਗ੍ਰਾਮ ਅਕਾਊਂਟ ਤੋਂ ਜੌਨ ਦੀ ਡੀਪੀ ਹਟਾ ਦਿੱਤਾ ਹੈ ਸਗੋਂ ਉਸ ਦੀ ਕੋਈ ਵੀ ਪੋਸਟ ਨਜ਼ਰ ਨਹੀਂ ਆ ਰਹੀ ਹੈ।

ਜੌਨ ਭਲੇ ਹੀ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਨਹੀਂ ਹੁੰਦੇ ਪਰ ਜਦੋਂ ਵੀ ਉਹ ਸੋਸ਼ਲ ਮੀਡੀਆ ‘ਤੇ ਆਪਣੀ ਕੋਈ ਤਸਵੀਰ ਜਾਂ ਵੀਡੀਓ ਪਾਉਂਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਕਾਫੀ ਪਸੰਦ ਕਰਦੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਜਾਨ ਨੂੰ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸਤਿਆਮੇਵ ਜਯਤੇ 2’ ‘ਚ ਦੇਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਮਿਲਾਪ ਜ਼ਵੇਰੀ ਨੇ ਕੀਤਾ ਸੀ।

- Advertisement -

Share this Article
Leave a comment