ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 15 IAS ਤੇ 2 HCS ਅਧਿਕਾਰੀਆਂ ਦੇ ਤਬਾਦਲਾ ਤੇ ਨਿਯੁਕਤੀ ਜਾਰੀ ਕੀਤੇ ਆਦੇਸ਼

Prabhjot Kaur
2 Min Read

ਚੰਡੀਗੜ੍ਹ:ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 15 ਆਈਏਐਸ ਅਤੇ 2 ਐਚਸੀਐਸ ਅਧਿਕਾਰੀਆਂ ਦੇ ਤਬਾਦਲਾ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਯੁਵਾ ਸਸ਼ਕਤੀਕਰਣ ਤੇ ਇੰਟਰਪ੍ਰਾਇਜਿੰਗ ਵਿਭਾਗ, ਸੈਨਿਕ ਤੇ ਨੀਮ ਫੌਜੀ ਭਲਾਈ ਵਿਭਾਗਾਂ ਦੇ ਪ੍ਰਧਾਨ ਸਕੱਤਰ, ਹਰਿਆਣਾ ਸਰਸਵਤੀ ਹੈਰੀਟੇਜ ਵਿਕਾਸ ਬੋਰਡ ਦੇ ਸੀਈਓ ਅਤੇ ਹਰਿਆਣਾ ਆਮਦਨ ਵਾਧਾ ਬੋਰਡ ਦੇ ਓਐਸਡੀ ਵਿਜੇਂਦਰ ਕੁਮਾਰ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਮਨੁੱਖੀ ਸਰੋਤ ਵਿਭਾਗ ਦੇ ਪ੍ਰਧਾਨ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਹੈ।

ਡੀ.ਸੁਰੇਸ਼ ਨੂੰ ਰਿਹਾਇਸ਼ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਅਤੇ ਉੱਚੇਰੀ ਸਿੱਖਿਆ ਵਿਭਾਗ ਦਾ ਪ੍ਰਧਾਨ ਸਕੱਤਰ ਲਗਾਇਆ ਹੈ।

ਵਧੀਕ ਰਿਹਾਇਸ਼ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਅਤੇ ਨਗਰ ਨਿਗਮ ਫਰੀਦਾਬਾਦ ਦੀ ਕਮਿਸ਼ਨਰ ਸ੍ਰੀਮਤੀ ਏ.ਮੋਨਾ ਸ੍ਰੀਨਿਵਾਸ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਫਰੀਦਾਬਾਦ ਸਮਾਰਟ ਸਿਟੀ ਲਿਮਟਿਡ, ਫਰੀਦਾਬਾਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਦਾ ਕਾਰਜਭਾਰ ਦਿੱਤਾ ਹੈ।

ਪੰਚਕੂਲਾ ਦੇ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਪੰਚਕੂਲਾ ਦੇ ਮੁੱਖ ਪ੍ਰਸ਼ਾਸਕ ਯਸ਼ ਗਰਗ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਹਰਿਆਣਾ ਰਾਜ ਉਦਯੋਗਿਕ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਅਤੇ ਹਰਿਆਣਾ ਵਿੱਤ ਨਿਗਮ ਦੇ ਪ੍ਰਬੰਧ ਨਿਦੇਸ਼ਕ ਦਾ ਕਾਰਜਭਾਰ ਦਿੱਤਾ ਹੈ।

- Advertisement -

ਸੁਸ਼ੀਲ ਸਰਵਾਰ ਨੂੰ ਕੁਰੂਕਸ਼ੇਤਰ, ਪਾਰਥ ਗੁਪਤਾ ਨੂੰ ਅੰਬਾਲਾ, ਮਨਦੀਪ ਕੌਰ ਨੂੰ ਫਤਿਹਾਬਾਦ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ। ਪਾਣੀਪਤ ਦੇ ਡਿਪਟੀ ਕਮਿਸ਼ਨਰ ਵਿਰੇਂਦਰ ਕੁਮਾਰ ਦਹਿਯਾ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਨਿਦੇਸ਼ਕ ਚੌਗਿਰਦਾ, ਵਣ ਤੇ ਜੰਗਲੀ ਜੀਵ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਕਾਰਜਭਾਰ ਦਿੱਤਾ ਹੈ।

ਰਾਹੁਲ ਹੁੱਡਾ ਨੂੰ ਉੱਚੇਰੀ ਸਿਖਿਆ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਲਗਾਇਆ ਹੈ। ਨੇਹਾ ਸਿੰਘ ਨੂੰ ਹਰਿਆਣਾ ਸ਼ਹਿਰ ਵਿਕਾਸ ਅਥਾਰਿਟੀ, ਪੰਚਕੂਲਾ ਦਾ ਪ੍ਰਸ਼ਾਸਕ ਅਤੇ ਵਧੀਕ ਨਿਦੇਸ਼ਕ, ਸ਼ਹਿਰੀ ਸੰਪਦਾ ਪੰਚਕੂਲਾ ਲਗਾਇਆ ਹੈ।

ਸ਼ਾਂਤਨੂ ਸ਼ਰਮਾ ਨੂੰ ਸਿਰਸਾ, ਅਭਿਸ਼ੇਕ ਮੀਣਾ ਨੂੰ ਰਿਵਾੜੀ, ਰਾਹੁਲ ਨਰਵਾਲ ਨੂੰ ਚਰਖੀ ਦਾਦਰੀ, ਡਾ. ਹਰੀਸ਼ ਕੁਮਾਰ ਵਾਸ਼ਿਠ ਨੂੰ ਪਲਵਲ ਦਾ ਡਿਪਟੀ ਕਮਿਸ਼ਨਰ ਲਗਾਇਆ ਹੈ।ਨੀਰਜ ਨੂੰ ਕਰਨਾਲ ਦਾ ਜਿਲਾ ਨਗਰ ਕਮਿਸ਼ਨਰ ਅਤੇ ਨਗਰ ਨਿਗਮ ਕਰਨਾਲ ਦਾ ਕਮਿਸ਼ਨਰ ਲਗਾਇਆ ਹੈ। ਮੰਨਤ ਰਾਣਾ ਨੂੰ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ, ਪੰਚਕੂਲਾ ਦਾ ਸੰਯੁਕਤ ਸੀਈਓ ਲਗਾਇਆ ਹੈ। ਵਿਸ਼ਵਨਾਥ ਨੂੰ ਪੰਚਕੂਲਾ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਹੈ।

Share this Article
Leave a comment