ਚੰਡੀਗੜ੍ਹ: ਹਰਿਆਣਾ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਮਿਲਣ ਚੰਡੀਗੜ੍ਹ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਜ ਨੇ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਹੈ।
ਵਿਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਨਾਂ ਤਾਂ ਉਨ੍ਹਾਂ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਸੀ ਅਤੇ ਨਾਂ ਹੀ ਹੁਣ ਦੱਸਿਆ ਗਿਆ ਹੈ। ਮੈਂ ਵਿਧਾਨ ਸਭਾ ਕਮੇਟੀ ਦਾ ਮੈਂਬਰ ਬਣ ਕੇ ਆਇਆ ਹਾਂ। ਵਿਧਾਨ ਸਭਾ ਪਹੁੰਚੇ ਅਨਿਲ ਵਿੱਜ ਨੇ ਕਿਹਾ ਕਿ ਮੁੱਖ ਮੰਤਰੀ ਦੀ ਬਦਲੀ ਉਨ੍ਹਾਂ ਲਈ ਬੰਬ ਵਾਂਗ ਹੈ। ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਸੂਬੇ ਦਾ ਮੁੱਖ ਮੰਤਰੀ ਬਦਲਿਆ ਜਾ ਰਿਹਾ ਹੈ, ਮੈਨੂੰ ਵੀ ਮੀਟਿੰਗ ਵਿੱਚ ਹੀ ਪਤਾ ਲੱਗਿਆ।
ਵਿੱਜ ਨੇ ਕਿਹਾ ਕਿ ਮੈਂ ਵਿਧਾਨ ਸਭਾ ਦੀਆਂ ਕਮੇਟੀਆਂ ਦਾ ਮੈਂਬਰ ਇਸ ਲਈ ਬਣਨ ਆਇਆ ਹਾਂ ਤਾਂ ਕਿ ਚੰਡੀਗੜ੍ਹ ਆਉਂਦਾ ਰਹਾਂ। ਅੱਜ ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਜੇਕਰ ਮੁੱਖ ਮੰਤਰੀ ਅੰਬਾਲਾ ਛਾਉਣੀ ਸਥਿਤ ਮੇਰੀ ਰਿਹਾਇਸ਼ ‘ਤੇ ਪਹੁੰਚਦੇ ਤਾਂ ਮੈਂ ਉਨ੍ਹਾਂ ਨੂੰ ਚਾਹ ਪਿਲਾਈ ਹੁੰਦੀ। ਵਿੱਜ ਨੇ ਮੁੜ ਦੁਹਰਾਇਆ ਕਿ ਮੈਂ ਭਾਜਪਾ ਦਾ ਕੱਟੜ ਭਹਤ ਹਾਂ ਅਤੇ ਮੈਂ ਬਿਲਕੁਲ ਵੀ ਨਾਰਾਜ਼ ਨਹੀਂ ਹਾਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।