ਚੰਡੀਗੜ੍ਹ: ਹਰਿਆਣਾ ਵਿਚ ਖਰੀਦ ਮਾਰਕਟਿੰਗ ਸੀਜ਼ਨ 2024-25 ਤਹਿਤ ਖਰੀਫ਼ ਫ਼ਸਲਾਂ ਦੀ ਖਰੀਦ ਸੁਗਮਤਾ ਨਾਲ ਜਾਰੀ ਹੈ। ਹੁਣ ਤਕ ਪੂਰੇ ਸੂਬੇ ਦੀ ਮੰਡੀਆਂ ਵਿਚ 35 ਲੱਖ 63 ਹਜਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਖਰੀਦ ਏਜੰਸੀਆਂ ਵੱਲੋਂ 31,22,866 ਮੀਟ੍ਰਿਕ ਟਨ ਝੋਨੇ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾ ਚੁੱਕੀ ਹੈ। ਝੋਨਾ ਖਰੀਦ ਲਈ ਕਿਸਾਨਾਂ ਨੂੰ 4,314 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ। ਹੁਣ ਤਕ ਮੰਡੀਆਂ ਤੋਂ 21,35,806 ਮੀਟ੍ਰਿਕ ਟਨ ਝੋਨੇ ਦਾ ਉਠਾਨ ਕੀਤਾ ਜਾ ਚੁੱਕਾ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਆਨਲਾਇਨ ਗੇਟਪਾਸ ਦੀ ਸਹੂਲਤ ਮਿਲਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕਾਫੀ ਸਹੂਲਤ ਹੋ ਰਹੀ ਹੈ। ਸਰਕਾਰ ਵੱਲੋਂ ਕਾਮਨ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2300 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ।
ਕੁਰੂਕਸ਼ੇਤਰ ਜਿਲ੍ਹਾ ਵਿਚ ਹੋਈ ਝੋਨੇ ਦੀ ਸੱਭ ਤੋਂ ਵੱਧ ਖਰੀਦ
ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਹੁਣ ਤਕ ਖਰੀਦੇ ਗਏ ਕੁੱਲ 31,22,866 ਮੀਟ੍ਰਿਕ ਟਨ ਝੋਨਾ ਵਿੱਚੋਂ ਕੁਰੂਕਸ਼ੇਤਰ ਜਿਲ੍ਹਾ ਵਿਚ ਸੱਭ ਤੋਂ ਵੱਧ 7,19,497 ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ, ਕੈਥਲ ਜਿਲ੍ਹਾ ਵਿਚ 6,75,887 ਮੀਟ੍ਰਿਕ ਟਨ, ਕਰਨਾਲ ਜਿਲ੍ਹਾ ਵਿਚ 6,26,219 ਮੀਟ੍ਰਿਕ ਟਨ, ਅੰਬਾਲਾ ਜਿਲ੍ਹਾ ਵਿਚ 3,32,541 ਮੀਟ੍ਰਿਕ ਟਨ, ਯਮੁਨਾਨਗਰ ਜਿਲ੍ਹਾ ਵਿਚ 3,17,430 ਮੀਟ੍ਰਿਕ ਟਨ, ਫਤਿਹਾਬਾਦ ਜਿਲ੍ਹਾ ਵਿਚ 1,93,373, ਜੀਂਦ ਜਿਲ੍ਹਾ ਵਿਚ 1,01,912 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹਾ ਵਿਚ 54,192 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸੀ ਤਰ੍ਹਾ ਹੋਰ ਜਿਲ੍ਹਿਆਂ ਦੀ ਮੰਡੀਆਂ ਵਿਚ ਵੀ ਆਉਣ ਵਾਲੇ ਝੋਨੇ ਨੂੰ ਖਰੀਦਿਆ ਜਾ ਰਿਹਾ ਹੈ।
- Advertisement -
ਪੂਰੇ ਸੂਬੇ ਵਿਚ 3 ਲੱਖ 44 ਹਜਾਰ ਮੀਟ੍ਰਿਕ ਟਨ ਤੋਂ ਵੱਧ ਬਾਜਰੇ ਦੀ ਹੋਈ ਖਰੀਦ, ਕਿਸਾਨਾਂ ਨੂੰ ਕੀਤਾ ਗਿਆ 469 ਕਰੋੜ ਰੁਪਏ ਦਾ ਭੁਗਤਾਨ
ਬੁਲਾਰੇ ਨੇ ਦਸਿਆ ਕਿ ਝੋਨੇ ਦੇ ਨਾਲ-ਨਾਲ ਹੋਰ ਖਰੀਫ ਫਸਲਾਂ ਦੀ ਖਰੀਦ ਦਾ ਕੰਮ ਵੀ ਐਮਐਸਪੀ ‘ਤੇ ਕੀਤਾ ਜਾ ਰਿਹਾ ਹੈ। ਸੂਬੇ ਵਿਚ 1 ਅਕਤੂਬਰ ਤੋਂ ਘੱਟੋ ਘੱਟ ਸਹਾਇਕ ਮੁੱਲ ‘ਤੇ ਬਾਜਰੇ ਦੀ ਖਰੀਦ ਵੀ ਜਾਰੀ ਹੈ। ਹੁਣ ਤਕ 3,44,795 ਮੀਟ੍ਰਿਕ ਟਨ ਬਾਜਰਾ ਖਰੀਦਿਆਂ ਜਾ ਚੁੱਕਾ ਹੈ। ਬਾਜਰੇ ਦੀ ਖਰੀਦ ਦੇ ਲਈ ਕਿਸਾਨਾਂ ਨੂੰ 469 ਕਰੋੜ ਰੁਪਏ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ।
ਉਨ੍ਹਾ ਨੇ ਜਾਣਕਾਰੀ ਦਿੱਤੀ ਕਿ ਮਹੇਂਦਰਗੜ੍ਹ ਜਿਲ੍ਹਾ ਵਿਚ ਸੱਭ ਤੋਂ ਵੱਧ 91.563 ਮੀਟ੍ਰਿਕ ਟਨ ਬਾਜਰਾ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਸਰਕਾਰੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ, ਰਿਵਾੜੀ ਜਿਲ੍ਹਾ ਵਿਚ 82.300 ਮੀਟ੍ਰਿਕ ਟਨ, ਭਿਵਾਨੀ ਜਿਲ੍ਹਾ ਵਿਚ 50,805 ਮੀਟ੍ਰਿਕ ਟਨ, ਗੁਰੂਗ੍ਰਾਮ ਜਿਲ੍ਹਾ ਵਿਚ 31,973 ਮੀਟ੍ਰਿਕ ਟਨ, ਝੱਜਰ ਜਿਲ੍ਹਾ ਵਿਚ 27,662 ਮੀਟ੍ਰਿਕ ਟਨ, ਚਰਖੀ ਦਾਦਰੀ ਵਿਚ 24,662 ਮੀਟ੍ਰਿਕ ਟਨ ਅਤੇ ਮੇਵਾਤ ਵਿਚ 18,887 ਮੀਟ੍ਰਿਕ ਟਨ ਬਾਜਰਾ ਦੀ ਖਰੀਦ ਕੀਤੀ ਗਈ ਹੈ।