ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਅੱਜ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਨਵੇਂ ਮੰਤਰੀਆਂ ਨੂੰ ਉਨ੍ਹਾਂ ਦੇ ਦਫਤਰ ਵਿਚ ਰਸਮੀ ਕਾਰਵਾਈ ਤੋਂ ਬਾਅਦ ਅਹੁੱਦਾ ‘ਤੇ ਬੈਠਾਇਆ ਅਤੇ ਸਾਰੀਆਂ ਨੂੰ ਵਧਾਈ ਤੇ ਸ਼ੁਭਕਾਮਨਵਾਂ ਦਿੱਤੀਆਂ।
ਨਾਇਬ ਸਿੰਘ ਨੇ ਸਿਹਤ ਮੰਤਰੀ ਡਾ. ਕਮਲ ਗੁਪਤਾ, ਸਕੂਲ ਤੇ ਉੱਚੇਰੀ ਸਿਖਿਆ ਰਾਜ ਮੰਤਰੀ ਸੀਮਾ ਤਿਰਖਾ, ਵਿਕਾਸ ਤੇ ਪੰਚਾਇਤ ਰਾਜ ਮੰਤਰੀ ਮਹਿਪਾਲ ਢਾਂਡਾ, ਟਰਾਂਸੋਪਰਟ ਰਾਜ ਮੰਤਰੀ ਅਸੀਮ ਗੋਇਲ ਨਯੋਲਾ, ਸਿੰਚਾਈ ਤੇ ਜਲ ਸਰੋਤ ਰਾਜ ਮੰਤਰੀ ਡਾ.ਅਭੈ ਸਿੰਘ ਯਾਦਵ, ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤ ਤੇ ਪਿਛੜਾ ਵਰਗ ਭਲਾਈ ਅਤੇ ਅੰੰਤਯੋਦਯ (ਸੇਵਾ) ਰਾਜ ਮੰਤਰੀ ਬਿਸ਼ੰਭਰ ਸਿੰਘ ਅਤੇ ਚੌਗਿਰਦਾ ਵਣ ਤੇ ਜੰਗਲੀ ਜੀਵ ਰਾਜ ਮੰਤਰੀ ਸੰਜੈ ਸਿੰਘ ਨੂੰ ਅਹੁੱਦੇ ‘ਤੇ ਬਠਾਇਆ।
ਇਸ ਮੌਕੇ ‘ਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ, ਉਦਯੋਗ ਤੇ ਵਪਾਰ ਮੰਤਰੀ ਮੂਲ ਚੰਦ ਸ਼ਰਮਾ, ਊਰਜਾ ਮੰਤਰੀ ਰਣਜੀਤ ਸਿੰਘ, ਵਿੱਤ ਮੰਤਰੀ ਜੇਪੀ ਦਲਾਲ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ.ਬਨਵਾਰੀ ਲਾਲ ਵੀ ਹਾਜਿਰ ਰਹੇ।
आज चंडीगढ़ स्थित सचिवालय में मंत्रिपरिषद के सहयोगियों ने विभागों की जिम्मेदारी मिलने के बाद अपना कार्यभार संभाला।मुझे पूर्ण विश्वास है कि हम सभी अपना हर क्षण पूरी ईमानदारी से हरियाणा के जन-जन की सेवा के लिए लगाएंगे।#ViksitBharatViksitHaryana pic.twitter.com/XJoydKnTBx
- Advertisement -
— Nayab Saini (मोदी का परिवार) (@NayabSainiBJP) March 23, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।