ਇਸ ਕੰਪਨੀ ਨੇ ਲਾਂਚ ਕੀਤੇ ਦੁਨੀਆ ਦੇ ਸਭ ਤੋਂ ਛੋਟੇ ਟੀਵੀ, ਜਾਣੋ ਕੀ ਹੈ ਖਾਸੀਅਤ

Global Team
2 Min Read

ਨਿਊਜ਼ ਡੈਸਕ: Tiny Circuits ਨਾਮ ਦੀ ਇੱਕ ਹਾਰਡਵੇਅਰ ਕੰਪਨੀ ਨੇ ਦੁਨੀਆ ਦੇ ਦੋ ਸਭ ਤੋਂ ਛੋਟੇ ਟੀਵੀ ਸੈੱਟ ਲਾਂਚ ਕੀਤੇ ਹਨ। ਕੰਪਨੀ ਨੇ Tiny TV 2 ਅਤੇ Tiny TV Mini ਨਾਮ ਦੇ ਦੋ ਛੋਟੇ ਆਕਾਰ ਦੇ TV ਲਾਂਚ ਕੀਤੇ ਹਨ। ਇਹ ਦੇਖਣ ਵਿੱਚ ਬਿਲਕੁਲ ਪੁਰਾਣੇ ਜ਼ਮਾਨੇ ਦੇ ਟੀ.ਵੀ. ਵਰਗੇ ਲਗਦੇ ਹਨ ਤੇ ਇਨ੍ਹਾਂ ਟੀਵੀ ਸੈੱਟਾਂ ਦਾ ਆਕਾਰ ਡਾਕ ਟਿਕਟ ਦੇ ਬਰਾਬਰ ਹੈ, ਪਰ ਇਹ ਇੱਕ ਆਮ ਟੀਵੀ ਵਾਂਗ ਕੰਮ ਕਰਦੇ ਹਨ।

ਟਾਇਨੀ ਸਰਕਟ ਕੰਪਨੀ ਮਿਨੀ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ। Tiny TV 2 216*315 ਪਿਕਸਲ ਰੈਜ਼ੋਲਿਊਸ਼ਨ ਨਾਲ 1 ਇੰਚ ਦੀ IPS TFT LED ਡਿਸਪਲੇਅ ਪੇਸ਼ ਕਰਦਾ ਹੈ। ਇਸ ਦੀ 150mAh ਬੈਟਰੀ ਲਗਭਗ ਦੋ ਘੰਟੇ ਚੱਲੇਗੀ। ਸੈੱਟ ਵਿੱਚ ਵਾਲੀਅਮ ਅਤੇ ਚੈਨਲ ਨੂੰ ਕੰਟਰੋਲ ਕਰਨ ਲਈ ਵੀ ਹਨ।

ਦੂਜੇ ਪਾਸੇ, Tiny TV Mini ਵਿੱਚ 0.6-ਇੰਚ ਦੀ OLED ਸਕਰੀਨ ਹੈ, ਜਿਸ ਦਾ ਰੈਜ਼ੋਲਿਊਸ਼ਨ 64*64 ਪਿਕਸਲ ਹੈ। ਇਸ ਦੀ 50mAh ਬੈਟਰੀ ਸਿਰਫ ਇੱਕ ਘੰਟੇ ਤੱਕ ਚੱਲੇਗੀ।

ਕੰਪਿਊਟਰ ਨਾਲ ਕਨੈਕਟ ਕਰਕੇ ਵੀਡੀਓਜ਼ ਕੀਤੇ ਜਾ ਸਕਦੇ ਹਨ ਅਪਲੋਡ

ਇਨ੍ਹਾਂ ਮਿਨੀ ਟੀਵੀ ਸੈੱਟਾਂ ਨੂੰ ਕੰਪਿਊਟਰ ਨਾਲ ਜੋੜ ਕੇ ਨਵੀਆਂ ਵੀਡੀਓਜ਼ ਵੀ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਜਿਸ ਤੋਂ ਬਾਅਦ, ਇਨ੍ਹਾਂ ਨੂੰ ਇੱਕ ਬਟਨ ਜਾਂ ਰਿਮੋਟ ਨਾਲ ਚੈਨਲਾਂ ਨੂੰ ਬਦਲ ਕੇ ਦੇਖਿਆ ਜਾ ਸਕਦਾ ਹੈ। ਇਸ ਵਿੱਚ ਇੱਕ USB-C ਕਨੈਕਸ਼ਨ ਵੀ ਹੈ ਜੋ ਕੰਪਿਊਟਰ ਦੀ ਡਿਸਪਲੇ ਨੂੰ ਵੀ ਦਿਖਾ ਸਕਦਾ ਹੈ।

ਕੰਪਨੀ ਨੇ Tiny TV 2 ਦੀ ਸਕਰੀਨ ਦਾ ਆਕਾਰ ਇਕ ਇੰਚ ਰੱਖਿਆ ਹੈ, ਜਦਕਿ Tiny TV Mini ਦੀ ਸਕਰੀਨ ਦਾ ਆਕਾਰ 0.6 ਇੰਚ ਹੈ। ਇਨ੍ਹਾਂ ਦੇ ਨਾਲ 0.6 ਤੋਂ 0.4 ਇੰਚ ਦੇ ਸਪੀਕਰ ਲਗਾਏ ਗਏ ਹਨ। 8GB ਦੀ ਅੰਦਰੂਨੀ ਸਮਰੱਥਾ ਵਾਲੇ ਇਹ ਦੋਵੇਂ ਟੀਵੀ ਸੈੱਟ ਰੀਚਾਰਜ ਹੋਣ ਯੋਗ ਬੈਟਰੀ, ਇਨਫਰਾਰੈੱਡ ਰਿਮੋਟ ਕੰਟਰੋਲ ਅਤੇ ਸੈੱਟ ਦੇ ਸਾਈਡ ‘ਤੇ ਬਟਨ ਵੀ ਦਿੱਤੇ ਗਏ ਹਨ।
ਕੰਪਨੀ ਫਿਲਹਾਲ ਇਨ੍ਹਾਂ ਟੀਵੀ ਸੈੱਟਾਂ ਨੂੰ 4,000 ਤੋਂ 5,000 ਰੁਪਏ ਵਿੱਚ ਅਤੇ ਰਿਮੋਟ 1,000 ਰੁਪਏ ਵਿੱਚ ਵੇਚ ਰਹੀ ਹੈ।

ਇਸ ਤੋਂ ਇਲਾਵਾ ਤੁਸੀਂ Tiny Circuits ਦੀ ਵੈੱਬਸਾਈਟ https://tinycircuits.com/ ‘ਤੇ ਜਾ ਕੇ ਹੋਰ ਡਿਵਾਈਸਾਂ ਬਾਰੇ ਜਾਣਕਾਰੀ ਲੈ ਸਕਦੇ ਹੋ।

Share This Article
Leave a Comment