9 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਬਠਿੰਡਾ ਤੋਂ ਦਿੱਲੀ ਲਈ ਉਡਾਣਾਂ

Rajneet Kaur
2 Min Read

ਨਿਊਜ਼ ਡੈਸਕ:  9 ਅਕਤੂਬਰ ਤੋਂ ਬਠਿੰਡਾ ਤੋਂ ਦਿੱਲੀ ਵੱਲ ਉਡਾਣਾਂ ਪਹਿਲੀ ਉਡਾਣ ਭਰਨਗੀਆਂ। ਇਹ ਉਡਾਣ ਬਠਿੰਡਾ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਦੁਪਹਿਰ 1:25 ‘ਤੇ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ। ਇਸ ਤੋਂ ਬਾਅਦ ਦੀ ਫਲਾਈਟ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਇੱਕ ਘੰਟਾ 10 ਮਿੰਟ ਦਾ ਸਫਰ ਤੈਅ ਕਰਨ ਤੋਂ ਬਾਅਦ 4:10 ਵਜੇ ਦਿੱਲੀ ਪਹੁੰਚੇਗੀ।

ਦੱਸਣਯੋਗ ਹੈ ਕਿ ਅਲਾਇੰਸ ਏਅਰ ਵੱਲੋਂ ਬਠਿੰਡਾ ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ। ਜਿਸ ‘ਚ ਕੰਪਨੀ ਵੱਲੋਂ 72 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ ਹੋਵੇਗਾ। ਇਸ ਤੋਂ ਬਾਅਦ ਸੀਟਾਂ ਦੇ ਘਟਣ ਵਧਣ ਨਾਲ ਕਿਰਾਏ ‘ਚ ਤਬਦੀਲੀ ਆਵੇਗੀ।

ਦਸ ਦਈਏ ਕਿ ਫਿਲਹਾਲ ਇਸਦਾ ਕਿਰਾਇਆ 2,520 ਰੁਪਏ ਹੋ ਗਿਆ ਹੈ। ਹੁਣ ਤੋਂ ਹੀ ਸੀਟਾਂ ਦੀ ਬੁਕਿੰਗ ਹੋਣੀ ਸ਼ੁਰੂ ਹੋ ਗਈ ਹੈ। ਇਹ ਉਡਾਣ ਹਫ਼ਤੇ ਵਿੱਚ ਤਿੰਨ ਦਿਨ ਸਿਰਫ਼ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ‘ਚ ਇਹ ਹਵਾਈ ਅੱਡਾ ਬੰਦ ਹੋ ਗਿਆ ਸੀ। ਜਿਸ ਨੂੰ ਸ਼ੁਰੂ ਕਰਵਾਉਣ ਲਈ ਲੋਕਾਂ ਵੱਲੋਂ ਬਹੁਤ ਜ਼ੱਦੋ ਜਹਿਦ ਕੀਤੀ ਗਈ ਸੀ। ਹੁਣ ਬਠਿੰਡਾ ਤੋਂ ਹਿੰਡਨ ਦੀ ਉਡਾਣ ਤੋਂ ਬਾਅਦ ਦਿੱਲੀ ਲਈ ਉਡਾਣ ਸ਼ੁਰੂ ਹੋ ਗਈ। ਭਵਿੱਖ ਵਿੱਚ ਜੰਮੂ ਲਈ ਉਡਾਣ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਜੰਮੂ ਲਈ ਉਡਾਣ ਕਦੋਂ ਸ਼ੁਰੂ ਹੋਵੇਗੀ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਬਠਿੰਡਾ ਵਿੱਚ ਮਹਾਂਮਾਰੀ ਤੋਂ ਪਹਿਲਾਂ ਏਅਰ ਇੰਡੀਆ ਦੀਆਂ ਉਡਾਣਾਂ ਦਿੱਲੀ ਅਤੇ ਜੰਮੂ ਜਾਂਦੀਆਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment