ਹਾਰਦਿਕ ਪਾਂਡਿਆ ਨੇ ਨਵੇਂ ਸਾਲ ਮੌਕੇ ਅਦਾਕਾਰਾ ਨਤਾਸ਼ਾ ਨਾਲ ਕੀਤੀ ਮੰਗਣੀ

TeamGlobalPunjab
2 Min Read

ਨਿਊਜ਼ ਡੈਸਕ: ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਨੇ ਸਾਲ 2020 ਦੇ ਪਹਿਲੇ ਦਿਨ ਅਦਾਕਾਰਾ ਨਤਾਸ਼ਾ ਸਟੇਨਕੋਵਿਕ ਨਾਲ ਮੰਗਣੀ ਕਰ ਲਈ। ਹਾਰਦਿਕ ਅਤੇ ਨਤਾਸ਼ਾ ਨੇ ਨਵਾਂ ਸਾਲ ਮਨਾਇਆ ਦੋਵੇਂ ਯਾਚ ‘ਤੇ ਸਨ। ਇੱਥੇ ਸਮੁੰਦਰ ਦੇ ਵਿੱਚੋਂ-ਵਿੱਚ ਹਾਰਦਿਕ ਨੇ ਨਤਾਸ਼ਾ ਨੂੰ ਪਰਪੋਜ਼ ਕਰ ਦਿੱਤਾ ਨਾਲ ਹੀ ਉਨ੍ਹਾਂਨੂੰ ਇੱਕ ਅੰਗੂਠੀ ਵੀ ਪਹਿਨਾਈ। ਹਾਰਦਿਕ ਨੇ ਨਤਾਸ਼ਾ ਨੂੰ ਅੰਗੂਠੀ ਪਹਿਨਾਂਦੇ ਹੋਏ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, ਮੈਂ ਤੇਰਾ – ਤੂੰ ਮੇਰੀ, ਜਾਨੇ ਸਾਰਾ ਹਿੰਦੁਸਤਾਨ। ਨਾਲ ਹੀ ਆਪਣੀ ਮੰਗਣੀ ਦੀ ਤਾਰੀਕ 01-01-2020 ਵੀ ਲਿਖੀ। ਹਾਰਦਿਕ ਦੀ ਇਸ ਪੋਸਟ ‘ਤੇ ਕਈ ਸੈਲਬਰਿਟੀਜ਼ ਨੇ ਕਮੈਂਟ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਇਨ੍ਹਾ ਵਿੱਚ ਕ੍ਰਿਕਟਰ ਸ਼ਰੇਅਸ ਅਯੀਅਰ , ਕੁਲਦੀਪ ਯਾਦਵ ਅਤੇ ਯਜੁਵੇਂਦਰ ਚਹਿਲ ਸ਼ਾਮਲ ਹਨ।

https://www.instagram.com/p/B6xwZuKAvFg/

ਉਥੇ ਹੀ ਅਦਾਕਾਰਾ ਤਾਰਾ ਸੁਤਾਰੀਆ, ਅਦਾਕਾਰ ਸੁਨੀਲ ਸ਼ੈੱਟੀ ਅਤੇ ਸਿੰਗਰ ਰਾਹੁਲ ਵੈਦ ਨੇ ਵੀ ਦੋਵਾਂ ਨੂੰ ਵਧਾਈ ਦਿੱਤੀ ਹੈ। ਨਤਾਸ਼ਾ ਅਤੇ ਹਾਰਦਿਕ ਲੰਬੇ ਸਮੇਂ ਤੋਂ ਇੱਕ – ਦੂੱਜੇ ਨੂੰ ਡੇਟ ਕਰ ਰਹੇ ਸਨ। ਨਤਾਸ਼ਾ ਇੱਕ ਸਰਬੀਅਨ ਅਦਾਕਾਰਾ, ਮਾਡਲ ਅਤੇ ਡਾਂਸਰ ਹਨ। ਉਨ੍ਹਾਂ ਨੇ ਬਾਲੀਵੁੱਡ ਵਿੱਚ ਵੀ ਕਈ ਵੀਡੀਓ ਤੇ ਫਿਲਮ ਵਿੱਚ ਕੰਮ ਕੀਤਾ ਹੈ।

- Advertisement -

ਨਤਾਸ਼ਾ ਨੇ ਪ੍ਰਕਾਸ਼ ਝਾ ਦੀ ਫਿਲਮ ਸੱਤਿਆਗ੍ਰਹਿ ‘ਚ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਸਾਲ 2014 ਵਿੱਚ ਨਤਾਸ਼ਾ ਬਿੱਗ ਬਾਸ 8 ਦੀ ਕੰਟੈਸਟੇਂਟ ਵੀ ਰਹਿ ਚੁੱਕੀ ਹਨ। ਨਤਾਸ਼ਾ ਕਰੀਬ 1 ਮਹੀਨੇ ਤੱਕ ਬਿੱਗ ਬਾਸ ਦੇ ਘਰ ਵਿੱਚ ਰਹੀ ਸਨ। ਸਾਲ 2012 ਵਿੱਚ ਨਤਾਸ਼ਾ ਨੇ ਐਕਟਿੰਗ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸ਼ੁਰੂ ਵਿੱਚ ਨਤਾਸ਼ਾ ਨੇ ਕਈ ਬਰਾਂਡਸ ਲਈ ਐਡ ਸ਼ੂਟ ਕੀਤੇ ।

Share this Article
Leave a comment