#JusticeForPriyankaReddy : ਪ੍ਰਿਯੰਕਾ ਰੈੱਡੀ ਦੇ ਹੱਕ ‘ਚ ਆਏ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰ

TeamGlobalPunjab
3 Min Read

ਭਾਰਤ : ਭਾਰਤ ਵਿੱਚ ਵਾਪਰੀ ਇੱਕ ਹੋਰ ਬਲਾਤਕਾਰ ਅਤੇ ਕਤਲ ਦੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਦੇਸ਼ ਨੂੰ ਸ਼ਰਮ ਦੇ ਘੇਰੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।  ਜੀ ਹਾਂ ਹੈਦਰਾਬਾਦ ‘ਚ ਇੱਕ ਜਾਨਵਰਾਂ ਦੀ ਡਾਕਟਰ ਦੀ ਜਿਨਸੀ ਸ਼ੋਸ਼ਣ ਤੋਂ ਬਾਅਦ ਜ਼ਿੰਦਾ ਸਾੜਨ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਿਯੰਕਾ ਰੈੱਡੀ ਨਾਮਕ ਜਾਨਵਰਾਂ ਦੀ ਡਾਕਟਰ ਬੁੱਧਵਾਰ ਸ਼ਾਮ ਨੂੰ ਗਾਇਬ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਜਲੀ ਹੋਈ ਲਾਸ਼ ਅਗਲੇ ਦਿਨ ਸਵੇਰੇ ਇੱਥੋਂ ਦੇ ਸ਼ਾਦਨਗਰ ਕਸਬੇ ‘ਚ ਮਿਲੀ। ਪੁਲਿਸ ਦਾ ਦੋਸ਼ ਹੈ ਕਿ ਉਸ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।

ਦੱਸ ਦਈਏ ਕਿ ਲਾਸ਼ ਦੀ ਪਹਿਚਾਣ ਉਸ ਦੇ ਗਹਿਣਿਆਂ ਅਤੇ ਕੱਪੜਿਆਂ ਦੇ ਅਧਾਰ ਤੇ ਕੀਤੀ ਗਈ ਹੈ। ਇਸ ਖ਼ਬਰ ਨੇ ਨਾ ਸਿਰਫ ਮਨੁੱਖਤਾ ਨੂੰ ਸ਼ਰਮਿੰਦਾ ਕੀਤਾ ਹੈ, ਬਲਕਿ ਦੇਸ਼ ਵਿਆਪੀ ਗੁੱਸੇ ਨੂੰ ਵੀ ਭੜਕਾਇਆ ਹੈ, ਜਿੱਥੇ ਹਰ ਕੋਈ ਪੀੜਤ ਵਿਅਕਤੀ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ

 

ਭਿਆਨਕ ਕਤਲ ਨੇ ਇਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਦੀ ਘਾਟ ਦਾ ਪਰਦਾਫਾਸ਼ ਕੀਤਾ ਹੈ

ਇਸ ਮਾਮਲੇ ‘ਤੇ ਮਸ਼ਹੂਰ ਕਲਾਕਾਰਾਂ ਅਤੇ ਕਈ ਹੋਰ ਹਸਤੀਆਂ ਨੇ ਵੀ ਸੋਸ਼ਲ ਮੀਡੀਆਤੇ ਇਸ ਬੇਰਹਿਮੀ ਨਾਲ ਹੋਏ ਕਤਲੇਆਮ ਦੀ ਨਿੰਦਾ ਕੀਤੀ ਅਤੇ ਦੇਸ਼ ਵਿਚ ਸਖਤ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਮੂਹਿਕ ਤੌਰਤੇ ਮੰਗ ਕੀਤੀ ਹੈ।

https://www.instagram.com/p/B5eb0j0h8pM/

https://www.instagram.com/p/B5ekZbtA-YT/

https://www.instagram.com/p/B5efzvThfKK/?utm_source=ig_embed

https://twitter.com/RichaChadha/status/1200436547822194689

ਪੰਜਾਬੀ ਕਲਾਕਾਰਾਂ ਜਿਵੇਂ ਹਰਭਜਨ ਮਾਨ, ਮਿਸ ਪੂਜਾ, ਨਿਸ਼ਾ ਬਾਨੋ ਅਤੇ ਹੋਰ ਵੀ ਕਈਆਂ ਵੱਲੋਂ ਇਸ ਘਟਨਾਤੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਦੱਸਣਯੋਗ ਇਹ ਵੀ ਹੈ ਕਿ ਇਸ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜਮਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਦੋਸ਼ ਹੈ ਕਿ ਇਨ੍ਹਾਂ ਮੁਲਾਜਮਾਂ ਵੱਲੋਂ ਮੁੱਢਲੀ ਜਾਂਚ ਵਿੱਚ ਢਿੱਲ ਵਰਤੀ ਗਈ ਸੀ।

ਕਈ ਹੋਰ ਸਿਆਸਤਦਾਨਾਂ ਦੇ ਨਾਲ ਕੇਂਦਰੀ ਮੰਤਰੀ ਜੀ. ਕ੍ਰਿਸ਼ਨ ਰੈੱਡੀ ਨੇ ਵੀ ਇਹ ਦੋਸ਼ ਲਾਇਆ ਹੈ ਕਿ ਤੇਲੰਗਾਨਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਢਿੱਲ ਵਰਤੀ ਗਈ ਹੈ।

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਵੀ ਕੇਸ ਵਿੱਚ ਆਪਣੀ ਸ਼ਮੂਲੀਅਤ ਕਰਦਿਆਂ ਇਸ ਕੇਸ ‘ਤੇ ਦੁੱਖ ਪ੍ਰਗਟ ਕੀਤਾ ਹੈ।

 

Share this Article
Leave a comment