ਪੰਜਾਬੀ ਬੁਝਾਰਤਾਂ ‘ਚ ਉਲਝੀ ਬੰਬੇ ਦੀ ਅਦਾਕਾਰਾ!

TeamGlobalPunjab
3 Min Read

ਗਲੋਬਲ ਪੰਜਾਬ ਦੀ ਟੀਮ ਵੱਲੋਂ ਪੰਜਾਬੀ ਫਿਲਮ “ਤੂੰ ਮੇਰਾ ਕੀ ਲੱਗਦਾ” ਦੀ ਸਟਾਰ ਕਾਸਟ ਗੁਰਮੀਤ ਸੱਜਣ, ਹਰਜੀਤ ਹਰਮਨ ਤੇ ਸ਼ੇਫਾਲੀ ਸ਼ਰਮਾ ਨਾਲ ਖਾਸ  ਗੱਲਬਾਤ ਕੀਤੀ ਗਈ। ਫਿਲਮ ਦੇ ਨਿਰਦੇਸ਼ਕ ਗੁਰਮੀਤ ਸੱਜਣ ਨੇ ਦੱਸਿਆ ਕਿ ‘ਤੂੰ ਮੇਰਾ ਕੀ ਲੱਗਦਾ’ ਫਿਲਮ ਦੀ ਕਹਾਣੀ ਟੁੱਟਦੇ ਤੇ ਜੁੜਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਸਾਡੇ ਰਿਸ਼ਤਿਆਂ ‘ਚ ਮੋਹ, ਮੁਹੱਬਤ ਘੱਟਦੀ ਜਾ ਰਹੀ ਹੈ। ਇਸ ਫਿਲਮ ‘ਚ ਇਨ੍ਹਾਂ ਰਿਸ਼ਤਿਆਂ ਦੀ ਹੀ ਬਾਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਫਿਲਮ ‘ਚ ਦਰਸ਼ਕਾਂ ਦੀ ਹਰ ਗੱਲ ਦਾ ਧਿਆਨ ਰੱਖਿਆ ਗਿਆ ਹੈ ਤੇ ਫਿਲਮ ਦੀ ਕਹਾਣੀ ਦਰਸ਼ਕਾਂ ਨੂੰ ਹਕੀਕਤ ‘ਚ ਆਪਣੇ ਨਾਲ ਲੈ ਕੇ ਤੁਰੇਗੀ ਤੇ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ।

ਫਿਲਮ ਦੇ ਮੁੱਖ ਅਦਾਕਾਰ ਤੇ ਮਸ਼ਹੂਰ ਪੰਜਾਬੀ ਕਲਾਕਾਰ ਹਰਜੀਤ ਹਰਮਨ ਤੋਂ ਜਦੋਂ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਫਿਲਮ ਤੋਂ ਪਹਿਲਾਂ ਵੀ ਉਹ ਗੁਰਮੀਤ ਸਾਜਣ ਜੀ ਨਾਲ ਫਿਲਮ “ਕੁੜਮਾਈਆਂ” ‘ਚ ਕੰਮ ਕਰ ਚੁੱਕੇ ਹਨ। ਜਿਸ ਦੀ ਸਫਲਤਾ ਤੋਂ ਬਾਅਦ ਅਸੀਂ ਅਗਲੀ ਫਿਲਮ ਕਰਨ ਦਾ ਫੈਸਲਾ ਲਿਆ। ਇਸ ਤੋਂ ਇਲਾਵਾ ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਵੀ ਬਹੁਤ ਪਿਆਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰਮੀਤ ਸਾਜਣ ਤੇ ਮਨਜੀਤ ਟੋਨੀ ਵੱਲੋਂ ਇਸ ਫਿਲਮ ਨੂੰ ਨਿਰਦੇਸ਼ਕ ਕੀਤਾ ਗਿਆ ਹੈ ਤੇ ਫਿਲਮ ਦੀ ਕਹਾਣੀ ਤੇ ਡਾਇਲਾਗ ਵੀ ਗੁਰਮੀਤ ਸੱਜਣ ਜੀ ਵੱਲੋਂ ਲਿਖੇ ਗਏ ਹਨ।

ਫਿਲਮ ਦੀ ਅਦਾਕਾਰਾ ਸ਼ੇਫਾਲੀ ਸ਼ਰਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਦੇ ਸੂਟ ਦੌਰਾਨ ਪਿੰਡ ਦੀਆਂ ਗਲੀਆਂ, ਖੇਤਾਂ ਤੇ ਪੰਜਾਬ ਦੀ ਹਰਿਆਲੀ ਨੂੰ ਵੇਖ ਕੇ ਬਹੁਤ ਵਧੀਆ ਲੱਗਾ ਤੇ ਉਹ ਕਾਫੀ ਸਮੇਂ ਤੋਂ ਪੰਜਾਬ ਦੇ ਪੁਰਾਤਨ ਸੱਭਿਆਚਾਰ ਨੂੰ ਵੇਖਣਾ ਵੀ ਚਾਹੁੰਦੀ ਸੀ। ਗੁਰਮੀਤ ਸਾਜਣ ਨੇ ਕਿਹਾ ਕਿ ਪਹਿਲੀਆਂ ਫਿਲਮਾਂ ‘ਚ ਉਨ੍ਹਾਂ ਵੱਲੋਂ ਇੱਕ ਕੈਮੇਡੀਅਨ ਦੇ ਰੂਪ ‘ਚ ਕੰਮ ਕੀਤਾ ਗਿਆ ਹੈ ਪਰ ਇਸ ਫਿਲਮ ‘ਚ ਉਹ ਇੱਕ ਅਲੱਗ ਤਰ੍ਹਾਂ ਦਾ ਗੰਭੀਰ ਕਿਰਦਾਰ ਨਿਭਾਅ ਰਹੇ ਹਨ।

ਸ਼ੇਫਾਲੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਭੰਗੂ ਨਾਲ ਕੰਮ ਕਰਕੇ ਬਹੁਤ ਚੰਗਾ ਲੱਗਿਆ। ਸੀਫਾਲੀ ਨੇ ਨਾਲ ਹੀ ਇਹ ਵੀ ਦੱਸਿਆ ਕਿ ਗੁਰਮੀਤ ਸਾਜਣ ਵੱਲੋਂ ਨਵੀਂਆਂ ਫਿਲਮਾਂ “ਹਾਸੀ ਖੇਡੀਆਂ” ਤੇ “ਮੁੰਡਾ ਜੀ ਜੀ ਬੋਲਦਾ” ‘ਚ ਕੰਮ ਕਰਨ ਦਾ ਆਫਰ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਅੰਤ ‘ਚ ਸਟਾਰ ਕਾਸਟ ਟੀਮ ਨਾਲ ਬੁਝਾਰਤਾਂ ਬੁਝਣ ਦੀ ਇੱਕ ਖੇਡ ਵੀ ਖੇਡੀ ਗਈ। ਜਿਸ ‘ਚ ਸ਼ੇਫਾਲੀ ਸ਼ਰਮਾ ਉਲਝ ਗਈ ਤੇ ਗੁਰਮੀਤ ਸਾਜਣ ਤੇ ਹਰਜੀਤ ਹਰਮਨ ਵੀ ਸੋਚਾਂ ‘ਚ ਪੈ ਗਏ।

- Advertisement -

Share this Article
Leave a comment