ਬਿਜਲੀ ਦਾ ਬਿੱਲ ਦੇਖ ਕੇ ਉੱਡੇ ਭੱਜੀ ਦੇ ਰੰਗ ਕਿਹਾ, ਪੂਰੇ ਮੁਹੱਲੇ ਦਾ ਹੀ ਬਿੱਲ ਲਗਾ ਦਿੱਤਾ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਟੀਮ ਦੇ ਸੀਨੀਅਰ ਸਪਿਨਰ ਹਰਭਜਨ ਸਿੰਘ ਨੂੰ ਉਨ੍ਹਾਂ ਦੇ ਬਿਜਲੀ ਦੇ ਬਿੱਲ ਨੇ ਝੱਟਕਾ ਦਿੱਤਾ ਹੈ। ਹਰਭਜਨ ਸਿੰਘ ਆਪਣਾ ਬਿਜਲੀ ਦਾ ਬਿੱਲ ਵੇਖ ਕੇ ਬਹੁਤ ਹੈਰਾਨ ਹਨ ਅਤੇ ਉਨ੍ਹਾਂ ਨੇ ਇਸਨੂੰ ਲੈ ਕੇ ਆਪਣੇ ਵਿਚਾਰ ਵੀ ਸਭ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਦਾ ਬਿਜਲੀ ਬਿੱਲ ਇਸ ਵਾਰ 33,900 ਰੁਪਏ ਦਾ ਆਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਬਿੱਲ ਆਮ ਤੋਂ 7 ਗੁਣਾ ਜ਼ਿਆਦਾ ਆਇਆ ਹੈ। ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਅਡਾਨੀ ਇਲੈਕਟਰੀਸਿਟੀ ਮੁੰਬਈ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇੰਨਾ ਬਿਲ ਪੂਰੇ ਮੁਹੱਲੇ ਦਾ ਲਗਾ ਦਿੱਤਾ ਕਿਆ। ਉਨ੍ਹਾਂ ਨੇ ਕੰਪਨੀ ਵਲੋਂ ਆਏ ਬਿੱਲ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ਸੱਤ ਗੁਣਾ ਜ਼ਿਆਦਾ।

ਭੱਜੀ ਦੇ ਮੁਤਾਬਕ ਉਨ੍ਹਾਂ ਦਾ ਇਹ ਬਿੱਲ 7 ਗੁਣਾ ਜ਼ਿਆਦਾ ਹੈ ਇਸ ਦਾ ਇਹ ਮਤਲੱਬ ਹੈ ਕਿ ਉਨ੍ਹਾਂ ਦਾ ਮਹੀਨੇ ਦਾ ਬਿਲ ਲਗਭਗ 5000 ਰੁਪਏ ਦੇ ਆਸਪਾਸ ਆਉਂਦਾ ਹੈ। ਇਨ੍ਹਾਂ ਸਭ ਦੇ ਚਲਦਿਆਂ ਇਨ੍ਹੀਂ ਦਿਨੀਂ ਕੋਵਿਡ 19 ਮਹਾਮਾਰੀ ਦੀ ਵਜ੍ਹਾ ਕਾਰਨ ਭੱਜੀ ਆਪਣੇ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਕਾਰਨ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਦੀ ਖੂਬ ਮਦਦ ਕੀਤੀ ਸੀ।

Share this Article
Leave a comment