ਮੁੰਬਈ: ਬਾਲੀਵੁੱਡ ਦੇ ਬਹੁਚਰਚਿਤ ਸਟਾਰ ਗਾਇਕ ਮੀਕਾ ਸਿੰਘ, ਜੋ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੇ ਹਨ।ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ । ਮੀਕਾ ਸਿੰਘ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ।ਬਾਲੀਵੁੱਡ ਵਿੱਚ ਮੀਕਾ ਦਾ ਨਾਮ ਉਨ੍ਹਾਂ ਗਾਇਕਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਇੱਕ ਗਾਣਾ ਫਿਲਮ ਦੀ ਸਫਲਤਾ ਲਈ ਕਾਫ਼ੀ ਹੈ। ਜਦੋਂ ਕਿ ਮੀਕਾ ਆਪਣੀ ਆਵਾਜ਼ ਲਈਜਾਣੇ ਜਾਂਦੇ ਹਨ , ਉਸਦੇ ਨਾਮ ਨਾਲ ਕਈ ਵਿਵਾਦ ਜੁੜੇ ਹੋਏ ਹਨ।
2006 ਵਿਚ ਮੀਕਾ ਸਿੰਘ ਰਾਖੀ ਸਾਵੰਤ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੇ ਸਨ। 14 ਸਾਲ ਪਹਿਲਾਂ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਆਪਣੇ ਜਨਮਦਿਨ ‘ਤੇ ਕਿਸ ਕਰ ਦਿੱਤੀ ਸੀ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਮੀਕਾ ਨੇ ਰਾਖੀ ਸਾਵੰਤ ਨਾਲ ਕੀਤੀ ਕਿਸ ‘ਤੇ ਇਕ ਗਾਣਾ ਵੀ ਬਣਾਇਆ ਸੀ।
ਮੀਕਾ ਤੇ ਬ੍ਰਾਜ਼ੀਲ ਦੀ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਮੀਕਾ ਸਿੰਘ ਸੋਸ਼ਲ ਮੀਡੀਆ ‘ਤੇ ਵੀ ਬਹੁਤ ਸਰਗਰਮ ਹੈ। ਇਨ੍ਹੀਂ ਦਿਨੀਂ ਉਸਦਾ ਤੂ-ਤੂ, ਮੈਂ-ਮੈਂ ਕਮਲ ਆਰ ਖਾਨ ਨਾਲ ਚੱਲ ਰਿਹਾ ਹੈ। ਉਸਨੇ ਕੇਆਰਕੇ ‘ਤੇ ਇਕ ਗਾਣਾ ਵੀ ਬਣਾ ਦਿੱਤਾ ਹੈ। ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਮਾਲ ਆਰ ਖ਼ਾਨ ਤੇ ਇੱਕ ਗਾਣਾ ਲੈ ਕੇ ਆ ਰਹੇ ਹਨ ਅਤੇ ਇਸ ਗਾਣੇ ਦਾ ਟਾਈਟਲ ਉਹਨਾਂ ਨੇ ‘ਕੇ ਆਰ ਕੇ ਕੁੱਤਾ’ ਰੱਖਿਆ ਹੈ। ਇਸ ਗਾਣੇ ਤੋਂ ਬਾਅਦ ਮੀਕਾ ਦੇ ਪ੍ਰਸ਼ੰਸਕ ਬਹੁਤ ਹੀ ਉਤਸ਼ਾਹਿਤ ਸਨ ਹੁਣ ਮੀਕਾ ਸਿੰਘ ਨੇ ਇਸ ਗਾਣੇ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ।
ਮੀਕਾ ਦਾ ਵੱਡਾ ਭਰਾ ਦਲੇਰ ਮਹਿੰਦੀ ਹੈ। ਸ਼ੁਰੂ ਵਿਚ ਉਸਨੇ ਇਕ ਗਿਟਾਰਿਸਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਲਈ ਸੁਪਰਹਿਟ ਗਾਣਾ ‘ਦਰ ਦੀ ਰਬ ਰਬ ਕਰ ਦੀ’ ਵੀ ਤਿਆਰ ਕੀਤਾ ਸੀ। ਇਸ ਤੋਂ ਬਾਅਦ ਉਸਨੇ ਖੁਦ ਗਾਣਾ ਗਾਉਣ ਬਾਰੇ ਸੋਚਿਆ।ਮੀਕਾ ਨੇ ਆਪਣੇ ਵਿਆਹ ਨਾ ਕਰਵਾਉਣ ਦਾ ਕਾਰਨ ਵੀ ਦਲੇਰ ਮਹਿੰਦੀ ਨੂੰ ਦਸਿਆ ਹੈ ਕਿ ਉਨ੍ਹਾਂ ਕਰਕੇ ਅਜੇ ਤੱਕ ਉਸਨੇ ਨੇ ਵਿਆਹ ਨਹੀਂ ਕਰਵਾਇਆ।ਮੀਕਾ ਨੇ ਇਕ ਕਾਮੇਡੀ ਸ਼ੋਅ ਦੌਰਾਨ ਦਸਿਆ ਸੀ ਕਿ ਪਹਿਲਾਂ ਕਿਸੇ ਵੇਲੇ ਇੱਕ ਕੁੜੀ ਨਾਲ ਬਹੁਤ ਗੰਭੀਰ ਕਿਸਮ ਦੇ ਰਿਸ਼ਤੇ ’ਚ ਸਨ ‘ਪਰ ਦਲੇਰ ਮਹਿੰਦੀ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ’।
ਮੀਕਾ ਨੇ 2008 ਵਿੱਚ ਆਪਣੀ ਪਹਿਲੀ ਐਲਬਮ ਰਿਲੀਜ਼ ਕੀਤੀ ਜਿਸਦਾ ਗਾਣਾ ਸੀ ‘ਸਾਵਣ ਮੈਂ ਲਗ ਗੀ’ ਜਿਸਨੂੰ ਸਭ ਨੇ ਬਹੁਤ ਪਸੰਦ ਕੀਤਾ ਸੀ।ਇਸ ਤੋਂ ਬਾਅਦ ਉਸਦੀ ਆਵਾਜ਼ ਦਾ ਜਾਦੂ ਅਜੇ ਤੱਕ ਬਰਕਰਾਰ ਹੈ।