ਹਾਂ ਮੈਂ ਪਲੇਬੁਆਏ ਸੀ, ਫ਼ਰਿਸ਼ਤਾ ਨਹੀਂ: ਇਮਰਾਨ ਖਾਨ

Prabhjot Kaur
2 Min Read

ਇਸਲਾਮਾਬਾਦ: ਪਾਕਿਸਤਾਨ ਦੀ ਰਾਜਨੀਤੀ ‘ਚ ਬੀਤੇ ਸਮੇਂ ਦੌਰਾਨ ਜੋ ਕੁਝ ਵੀ ਹੋਇਆ, ਉਸ ਦਾ ਅਸਰ ਹਾਲੇ ਵੀ ਬਰਕਰਾਰ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪਿਛਲੇ ਸਾਲ ਬੇਭਰੋਸਗੀ ਮਤੇ ਰਾਹੀਂ ਸੰਵਿਧਾਨਕ ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਪਿਛਲੀ ਮੀਟਿੰਗ ਦੌਰਾਨ ਉਸ ਨੂੰ ‘ਪਲੇਬੁਆਏ’ ਕਿਹਾ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਨੇ ਸੋਮਵਾਰ ਨੂੰ ਆਪਣੇ ਲਾਹੌਰ ਸਥਿਤ ਘਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨਾਲ ਜੁੜੇ ‘ਗੰਦੇ ਆਡੀਓ’ ਬਾਰੇ ਗੱਲ ਕੀਤੀ।

ਇਮਰਾਨ ਖਾਨ ਨੇ ਕਿਹਾ, ‘ਅਸੀਂ ਗੰਦੇ ਆਡੀਓ ਅਤੇ ਵੀਡੀਓ ਰਾਹੀਂ ਆਪਣੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਾਂ?’ ਉਨ੍ਹਾਂ ਅਜਿਹੇ ਆਡੀਓਜ਼ ਰਿਕਾਰਡ ਕਰਨ ਲਈ ਅਸਿੱਧੇ ਤੌਰ ‘ਤੇ ਸਰਕਾਰੀ ਅਦਾਰਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਇਮਰਾਨ ਖਾਨ ਦੇ ਤਿੰਨ ਕਥਿਤ ਆਡੀਓ ਕਲਿੱਪ ਲੀਕ ਹੋਏ ਸਨ। ਹਾਲਾਂਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਦਾਅਵਾ ਕੀਤਾ ਹੈ ਕਿ ਇਹ ਆਡੀਓ ਕਲਿੱਪ ਅਸਲੀ ਹਨ ਅਤੇ ਇਸੇ ਤਰ੍ਹਾਂ ਖਾਨ ਦੀਆਂ ਵੀਡੀਓ ਕਲਿੱਪ ਵੀ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਸਕਦੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment