ਅਫਵਾਹਾਂ ਤੋਂ ਰਹੋ ਦੂਰ, ਹਵਾ ਚ ਨਹੀਂ ਫੈਲਦਾ ਕੋਰੋਨਾ ਵਾਇਰਸ: WHO

TeamGlobalPunjab
2 Min Read

ਨਿਊਜ਼ ਡੈਸਕ: ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਖ਼ਤਰਨਾਕ ਕੋਰੋਨਾ ਵਾਇਰਸ ਸਾਹ ਦੀਆਂ ਛਿੱਕ ਰਾਹੀਂ ਨਿਕਲੀਆਂ ਬੂੰਦਾਂ ਤੇ ਕਰੀਬੀ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਇੰਝ ਲੱਗਦਾ ਹੈ ਕਿ ਇਹ ਵਾਇਰਸ ਹਵਾ ‘ਚ ਲੰਬੇ ਸਮੇਂ ਤਕ ਜ਼ਿੰਦਾ ਨਹੀਂ ਰਹਿੰਦਾ।

WHO ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਹ ਦਾ ਇਹ ਇਨਫੈਕਸ਼ਨ ਵੱਖ-ਵੱਖ ਅਕਾਰ ਦੀਆਂ ਬੂੰਦਾਂ ਜ਼ਰੀਏ ਫੈਲਦਾ ਹੈ। ਜਦੋਂ ਖੰਘ-ਸਰਦੀ ਨਾਲ ਪੀੜਤ ਵਿਅਕਤੀ ਛਿੱਕਦਾ ਹੈ ਤਾਂ ਉਸ ਦੀਆਂ ਬੂੰਦਾਂ ਜ਼ਰੀਏ ਇਨਫੈਕਸ਼ਨ ਉਸ ਇਕ ਮੀਟਰ ਤੋਂ ਘੱਟ ਦੂਰੀ ਵਾਲੇ ਵਿਅਕਤੀ ਤਕ ਪਹੁੰਚ ਜਾਂਦਾ ਹੈ, ਜਿਸ ਦਾ ਅਕਾਲ 5-10 ਮਾਈਕ੍ਰੋਨ ਤਕ ਹੁੰਦਾ ਹੈ। ਇਕ ਮਾਈਕ੍ਰੋਨ 0.001 ਮਿਲੀਮੀਟਰ ਦੇ ਬਰਾਬਰ ਹੁੰਦਾ ਹੈ।

ਚੀਨ ਦੇ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਡਬਲਯੂਐੱਚਓ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਲਿਖਿਆ, ਇਨਫੈਕਟਿਡ ਵਿਅਕਤੀ ਦੇ ਆਲੇ ਦੁਆਲੇ ਤੱਤਕਾਲੀ ਵਾਤਾਵਰਨ ‘ਚ ਸਤ੍ਹਾ ਜਾਂ ਵਸਤਾਂ ਨੂੰ ਹੱਥ ਲਗਾਉਣ ਨਾਲ ਇਨਫੈਕਸ਼ਨ ਦੇ ਫੈਲਾਅ ਦਾ ਖ਼ਤਰਾ ਰਹਿੰਦਾ ਹੈ। ਹਵਾ ‘ਚ ਫੈਲਣ ਵਾਲਾ ਇਨਫੈਕਸ਼ਨ ਬੂੰਦਾਂ ਜ਼ਰੀਏ ਫੈਲਣ ਵਾਲੇ ਇਨਫੈਕਸ਼ਨ ਤੋਂ ਵੱਖ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਇਹ ਸੂਖਮ ਬੁੰਦਾਂ ਦੇ ਅੰਦਰ ਵਾਇਰਸ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਘੇਰਾ ਆਮ ਤੌਰ ‘ਤੇ ਪੰਜ ਮਾਈਕ੍ਰੋਨ ਤੋਂ ਘੱਟ ਹੁੰਦਾ ਹੈ।

ਡਬਲਯੂਐੱਚਓ ਦੀ ਰਿਪੋਰਟ ਮੁਤਾਬਕ ਚੀਨ ‘ਚ ਕੋਰੋਨਾ ਵਾਇਰਸ ਦੇ 75, 465 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਕਿਸੇ ‘ਚ ਵੀ ਹਵਾ ਜ਼ਰੀਏ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਈ। ਇਸ ਦੇ ਆਧਾਰ ‘ਤੇ ਡਬਲਯੂਐੱਚਓ ਨੇ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਖੰਘਣ ਜਾਂ ਛਿੱਕਣ ਨਾਲ ਬਾਹਰ ਆਉਣ ਵਾਲੀਆਂ ਸੂਖਮ ਬੂੰਦਾਂ ਤੇ ਉਨ੍ਹਾਂ ਦੇ ਨਜ਼ਦੀਕੀ ਸੰਪਰਕ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

- Advertisement -

Share this Article
Leave a comment