ਕੋਰੋਨਾ ਵੈਕਸੀਨ ਦੇ ਮਾਮਲੇ ‘ਚ ਰੂਸ ਨੇ ਮਾਰੀ ਬਾਜ਼ੀ, ਰੂਸ ਦਾ ਦਾਅਵਾ ਸਾਰੇ ਪਰੀਖਣ ਰਹੇ ਸਫਲ

TeamGlobalPunjab
2 Min Read

ਮਾਸਕੋ : ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਬੇਸਬਰੀ ਨਾਲ ਇਸ ਮਹਾਮਾਰੀ ਦੇ ਟੀਕੇ ਬਣਨ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਹੁਣ ਇਹ ਇੰਤਜ਼ਾਰ ਖਤਮ ਹੁੰਦਾ ਵਿਖਾਈ ਦੇ ਰਿਹਾ ਹੈ। ਦੱਸ ਦਈਏ ਰੂਸ ਦੀ ਸੇਚਿਨੋਵ ਯੂਨੀਵਰਸਿਟੀ ਨੇ ਵਿਸ਼ਵ ਦੇ ਪਹਿਲੇ ਕੋਰੋਨਾ ਟੀਕੇ ਦਾ ਕਲੀਨਿਕਲ ਟਰਾਇਲ ਪੂਰਾ ਕਰਨ ਦਾ ਦਾਅਵਾ ਕੀਤਾ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਸਨੇ ਕੋਰੋਨਾ ਲਈ ਟੀਕਾ ਤਿਆਰ ਕੀਤਾ ਹੈ ਅਤੇ ਇਸਦੇ ਸਾਰੇ ਪਰੀਖਣ ਸਫਲ ਰਹੇ ਹਨ।ਨ।

ਅਮਰੀਕਾ, ਭਾਰਤ ਅਤੇ ਦੁਨੀਆ ਦੇ ਬਹੁਤ ਸਾਰੇ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਨ ਵਿਚ ਲੱਗੇ ਹੋਏ ਹਨ। ਕਈ ਦੇਸ਼ਾਂ ਵਿਚ ਅਜ਼ਮਾਇਸ਼ ਵੀ ਚੱਲ ਰਹੀ ਹੈ, ਪਰ ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਸਫਲ ਕਰਾਰ ਕਰਦੇ ਹੋਏ ਬਾਜ਼ੀ ਮਾਰ ਲਈ ਹੈ। ਇੰਸਟੀਚਿਉਟ ਫਾਰ ਟਰਾਂਸਲੇਸ਼ਨਲ ਮੈਡੀਸਨ ਐਂਡ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਵਦੀਮ ਤਾਰਾਸੋਵ ਨੇ ਕਿਹਾ ਕਿ 18 ਜੂਨ ਨੂੰ ਸੇਚੀਨੋਵ ਯੂਨੀਵਰਸਿਟੀ ਨੇ ਗਮਲਾਈ ਇੰਸਟੀਚਿਉਟ ਆਫ ਐਪੀਡੈਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਤਿਆਰ ਟੀਕੇ ਦੀ ਕਲੀਨਿਕਲ ਅਜ਼ਮਾਇਸ਼ ਸ਼ੁਰੂ ਕੀਤੀ ਸੀ ਅਤੇ ਯੂਨੀਵਰਸਿਟੀ ਨੇ ਆਪਣੇ ਵਲੰਟੀਅਰਾਂ ‘ਤੇ ਦੁਨੀਆ ਦੀ ਪਹਿਲੀ ਵੈਕਸੀਨ ਦਾ ਸਫ਼ਲਤਾਪੂਰਵਕ ਟਰਾਇਲ ਵੀ ਪੂਰਾ ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਟਰਾਇਲ ‘ਚ ਵਲੰਟੀਅਰਾਂ ਦੇ ਪਹਿਲੇ ਗਰੁੱਪ ਨੂੰ ਬੁਧਵਾਰ ਅਤੇ ਦੂਜੇ ਗਰੁੱਪ ਨੂੰ 20 ਜੁਲਾਈ ਨੂੰ ਛੁੱਟੀ ਦਿੱਤੀ ਜਾਵੇਗੀ।

ਸੇਚੇਨੋਵ ਯੂਨੀਵਰਸਿਟੀ ਦੇ ਮੈਡੀਕਲ ਪੈਰਾਸੀਟੋਲੋਜੀ, ਟ੍ਰੋਪਿਕਲ ਅਤੇ ਵੈਕਟਰ-ਬੋਰਨ ਰੋਗਾਂ ਦੇ ਸੰਸਥਾਨ ਦੇ ਡਾਇਰੈਕਟਰ ਐਲਗਜ਼ੈਡਰ ਲੂਕਾਸ਼ੇਵ ਦੇ ਅਨੁਸਾਰ, ਇਸ ਪੂਰੇ ਅਧਿਐਨ ਦਾ ਉਦੇਸ਼ ਮਨੁੱਖੀ ਸਿਹਤ ਦੀ ਰੱਖਿਆ ਲਈ ਕੋਵਿਡ-19 ਦੀ ਵੈਕਸੀਨ ਨੂੰ ਤਿਆਰ ਕਰਨਾ ਸੀ। ਸੁਰੱਖਿਆ ਦੇ ਮੱਦੇਨਜ਼ਰ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਇਹ ਵੈਕਸੀਨ ਜਲਦ ਹੀ ਬਾਜ਼ਾਰ ‘ਚ ਉਪਲਬਧ ਹੋਵੇਗੀ।

ਦੱਸ ਦਈਏ ਕਿ ਵਿਸ਼ਵ ਪੱਧਰ ‘ਤੇ ਹੁਣ ਤੱਕ ਕੋਰੋਨਾ ਦੇ 13,035,942 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 571,571 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਦ ਕਿ 7,582,035 ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।

- Advertisement -

Share this Article
Leave a comment