ਵੱਧ ਫੀਸਾਂ ਤੇ ਸਖ਼ਤ ਨਿਯਮ: ਕੀ ਹੁਣ ਭਾਰਤੀਆਂ ਲਈ ਇਹ ਵੀਜ਼ਾ ਔਖਾ?

Global Team
3 Min Read

ਵਾਸ਼ਿੰਗਟਨ: ਅਮਰੀਕੀ ਸਰਕਾਰ ਵੱਲੋਂ H-1B ਵੀਜ਼ਾ ਦੀ ਅਰਜ਼ੀ ਫੀਸ ਵਧਾਉਣ ਅਤੇ ਨਵੇਂ ਸਖ਼ਤ ਨਿਯਮ ਲਾਗੂ ਕਰਨ ਕਾਰਨ, ਇਸ ਦੇ ਅਰਜ਼ੀਦਾਰਾਂ ਦੀ ਗਿਣਤੀ ‘ਚ ਵੱਡਾ ਅੰਤਰ ਆਇਆ ਹੈ। ਰਿਪੋਰਟ ਮੁਤਾਬਕ ਹੈਦਰਾਬਾਦ ‘ਚ ਕਈ ਲੋਕ ਹੋਣ ਵਾਲੀਆਂ ਤਬਦੀਲੀਆਂ ਕਾਰਨ H-1B ਅਰਜ਼ੀ ਦਾਖਲ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਹੇ।

ਕੰਸਲਟੈਂਸੀ ਚਲਾਉਣ ਵਾਲੇ ਅਰੁਣ ਤੇਜਾ ਬੁੱਕਾਪਰਾਪੂ ਨੇ ਦੱਸਿਆ ਕਿ ਇਸ ਸਾਲ ਅਜੇ ਤੱਕ H-1B ਵੀਜ਼ਾ ਬਾਰੇ ਕੋਈ ਵੀ ਕਾਲ ਨਹੀਂ ਆਈ। ਉਨ੍ਹਾਂ ਅੱਗੇ ਦੱਸਿਆ ਕਿ ਅਮਰੀਕਾ ‘ਚ ਨੌਕਰੀਆਂ ਦੀ ਅਣਸ਼ਚਿਤਤਾ ਅਤੇ ਅਰਜ਼ੀ ਫੀਸ  10 ਡਾਲਰ ਤੋਂ ਵਧਾ ਕੇ 215 ਡਾਲਰ ਕਰ ਦਿੱਤੀ ਜਾਣ ਕਾਰਨ ਕਈ ਸੰਭਾਵੀ ਅਰਜ਼ੀਦਾਰ ਪਿੱਛੇ ਹਟ ਰਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਨਿਯਮ ਅਨੁਸਾਰ, ਹੁਣ ਇਕ ਉਮੀਦਵਾਰ ਸਿਰਫ਼ ਇਕ ਨਿਯਮਿਤ ਅਰਜ਼ੀ ਹੀ ਭੇਜ ਸਕਦਾ ਹੈ, ਜਦਕਿ ਪਹਿਲਾਂ ਅਨੇਕਾਂ ਨਿਯੋਗਤਾਵਾਂ ਰਾਹੀਂ ਕਈ ਅਰਜ਼ੀਆਂ ਦਾਖਲ ਕੀਤੀਆਂ ਜਾ ਸਕਦੀਆਂ ਸਨ, ਜਿਸ ਨਾਲ ਚੁਣੇ ਜਾਣ ਦੇ ਮੌਕੇ ਵੱਧ ਜਾਂਦੇ ਸਨ।

IT ਪ੍ਰੋਫੈਸ਼ਨਲਾਂ ਲਈ ਵੀਜ਼ਾ ਲੈਣਾ ਹੋਇਆ ਮੁਸ਼ਕਲ

ਕਈ IT ਪ੍ਰੋਫੈਸ਼ਨਲਾਂ ਨੇ ਵਧ ਰਹੀਆਂ ਲਾਗਤਾਂ ਨੂੰ ਵੱਡੀ ਸਮੱਸਿਆ ਦੱਸਿਆ। 10 ਸਾਲਾਂ ਦਾ ਤਜਰਬਾ ਰੱਖਣ ਵਾਲੇ IT ਪ੍ਰੋਫੈਸ਼ਨਲ ਸਾਈ ਨੇ ਦੱਸਿਆ, “ਪਿਛਲੇ ਸਾਲ ਮੈਂ H-1B ਵੀਜ਼ਾ ਦੀ ਅਰਜ਼ੀ ਲਈ 5 ਲੱਖ ਰੁਪਏ ਤੋਂ ਵੱਧ ਖਰਚ ਕੀਤੇ, ਪਰ ਮੇਰਾ ਵੀਜ਼ਾ ਰੱਦ ਹੋ ਗਿਆ। ਹੁਣ ਫੀਸ ਵੀ ਵਧਾ ਦਿੱਤੀ ਗਈ ਹੈ, ਜਿਸ ਕਾਰਨ ਮੈਂ ਦੁਬਾਰਾ ਅਰਜ਼ੀ ਦੇਣ ਤੋਂ ਡਰ ਰਿਹਾ ਹਾਂ। ਉੱਥੇ ਹੀ, ਕੰਸਲਟੈਂਸੀ ਦੀਆਂ ਫੀਸਾਂ ‘ਚ ਵੀ 50% ਤੱਕ ਵਾਧਾ ਹੋ ਗਿਆ ਹੈ।”

H-1B ਵੀਜ਼ਾ ਦੀ ਸਲਾਨਾ ਹੱਦ 65,000 ਹੈ, ਜਿਸ ਵਿੱਚੋਂ 20,000 ਵੀਜ਼ਾ ਅਮਰੀਕੀ ਮਾਸਟਰ ਡਿਗਰੀ ਜਾਂ ਉੱਚ ਤਾਲੀਮੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਲਈ ਰਾਖਵੇਂ ਹਨ। H-1B ਵੀਜ਼ਾ ਲੈਣ ਵਾਲਿਆਂ ‘ਚ ਭਾਰਤੀ ਨਾਗਰਿਕ ਸਭ ਤੋਂ ਵੱਧ ਹਨ, ਪਰ ਭਾਰਤ ਲਈ ਕੋਈ ਵੱਖਰਾ ਕੋਟਾ ਨਹੀਂ ਹੈ।

ਪਿਛਲੇ ਸਾਲ 15 ਲੱਖ ਤੋਂ ਵੱਧ ਅਰਜ਼ੀਆਂ

H-1B ਏਜੰਟਾਂ ਨੇ ਦੱਸਿਆ ਕਿ ਪਿਛਲੇ ਸਾਲ ਲਗਭਗ 15 ਲੱਖ ਅਰਜ਼ੀਆਂ ਦਾਖਲ ਹੋਈਆਂ, ਜਿਨ੍ਹਾਂ ਵਿੱਚ 6-7 ਲੱਖ ਵਿਅਕਤੀਗਤ ਅਰਜ਼ੀਆਂ ਸਨ, ਜਦਕਿ ਹੋਰ ਅਨੇਕਾਂ ਨੇ ਕਈ ਅਰਜ਼ੀਆਂ ਦਾਖਲ ਕੀਤੀਆਂ ਸਨ। ਨਵੇਂ ਨਿਯਮਾਂ ਕਾਰਨ ਇਹ ਗਿਣਤੀ ਘੱਟ ਹੋ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment