Breaking News

ਕੈਨੇਡਾ ਸਰਕਾਰ ਖਿਲਾਫ ਲੱਗੇ ਨਸਲੀ ਵਿਤਕਰੇ ਦੇ ਦੋਸ਼, ਮੁਕੱਦਮਾ ਦਾਇਰ

ਓਟਵਾ: ਕੈਨੇਡਾ ‘ਚ ਆਏ ਦਿਨ ਨਸਲੀ ਵਿਤਕਰੇ ਸਬੰਧੀ ਘਟਨਾਵਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ, ਪਰ ਹੁਣ ਨੌਕਰਸ਼ਾਹਾਂ ਨਾਲ ਵੀ ਹੁੰਦੇ ਨਸਲੀ ਵਿਤਕਰੇ ਦੀ ਗੱਲ ਸਾਹਮਣੇ ਆਈ ਹੈ। ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਮੌਜੂਦਗੀ ‘ਚ ਬਲੈਕ ਕਲਾਸ ਐਕਸ਼ਨ ਸੈਕਰੇਟਰੀਅਟ ਦੇ ਕਾਰਜਕਾਰੀ ਡਾਇਰੈਕਟਰ ਨਿਕੋਲਸ ਮਾਰਕਸ ਥੋਂਪਸਨ ਨੇ ਕਿਹਾ ਕਿ ਕੈਨੇਡਾ ਦੇ ਇੰਪਲੌਇਮੈਂਟ ਇਕੁਇਟੀ ਐਕਟ ‘ਚ ਤੁਰੰਤ ਬਦਲਾਅ ਕੀਤੇ ਜਾਣ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ‘ਚ ਅਸ਼ਵੇਤ ਲੋਕਾਂ ਦੀ ਭਰਤੀ ਅਤੇ ਤਰੱਕੀ ਦੌਰਾਨ ਵਿਤਕਰਾ ਕੀਤਾ ਜਾਂਦਾ ਹੈ, ਜੋ ਕੈਨੇਡਾ ਦੀਆਂ ਨਾਕਾਮੀਆਂ ਤੋਂ ਪਰਦਾ ਚੁੱਕ ਰਿਹਾ ਹੈ। ਥੱਪਸਨ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਇਸ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਇਸ ਮੁਹਿੰਮ ਵਿਚ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਮੁਲਾਜ਼ਮਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਅਦਾਲਤੀ ਮੁਕੱਦਮੇ ‘ਚ ਸ਼ਾਮਲ 1500 ਮੁਲਾਜ਼ਮਾਂ ‘ਚੋਂ 70 ਫ਼ੀਸਦੀ ਅਸ਼ਵੇਤ ਔਰਤਾਂ ਹਨ। ਐਮਨੈਸਟੀ ਇੰਟਰਨੈਸ਼ਨਲ ਕੈਨੇਡਾ ਦੀ ਸਕੱਤਰ ਜਨਰਲ ਕੈਟੀ ਨੇ ਕਿਹਾ ਕਿ ਨਸਲੀ ਵਿਤਕਰੇ ਵਾਲੀਆਂ ਗੱਲਾਂ ਕੈਨੇਡਾ ਸਰਕਾਰ ਦੇ ਕਿਰਦਾਰ ਨਾਲ ਮੇਲ ਨਹੀਂ ਖਾਂਦੀਆਂ। ਸਾਰੀਆਂ ਘੱਟ ਗਿਣਤੀ ਨੂੰ ਸਮੂਹਕ ਤੌਰ ‘ਤੇ ਲਿਆ ਜਾਵੇ ਤਾਂ ਇਨ੍ਹਾਂ ‘ਚੋਂ ਬਲੈਕ ਨੂੰ ਅਦਿੱਖ ਵਿਤਕਰੇ ਦਾ ਟਾਕਰਾ ਕਰਨਾ ਪੈਂਦਾ ਹੈ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਕ ਸਿਆਸੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਇਸ ਮੁਹਿੰਮ ਦੀ ਉਹ ਜ਼ੋਰਦਾਰ ਹਮਾਇਤ ਕਰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਅਲਬਰਟਾ ਦੀ ਵਿਧਾਨ ਸਭਾ ਦੀ ਸੀਟ ਤੋਂ ਦਿੱਤਾ ਅਸਤੀਫਾ

ਅਲਬਰਟਾ:ਅਲਬਰਟਾ ਦੇ 18ਵੇਂ ਪ੍ਰੀਮੀਅਰ ਵਜੋਂ ਸੇਵਾ ਕਰਨ ਵਾਲੇ UCP ਦੇ ਸਾਬਕਾ ਨੇਤਾ ਜੇਸਨ ਕੇਨੀ ਨੇ …

Leave a Reply

Your email address will not be published. Required fields are marked *