ਚੀਨ ’ਚ ਵਾਪਰਿਆ ਰੇਲ ਹਾਦਸਾ, ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ

TeamGlobalPunjab
1 Min Read

ਬੀਜਿੰਗ : ਚੀਨ ਦੇ ਉਤਰੀ ਪੱਛਮੀ ਸੂਬੇ ਗਾਂਸੁ ਵਿਚ ਸ਼ੁੱਕਰਵਾਰ ਨੂੰ  ਵਾਪਰੇ ਰੇਲ ਹਾਦਸੇ ਵਿੱਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਲਵੇ ਮੁਲਾਜ਼ਮ ਲਾਈਨਾਂ ‘ਤੇ ਮੁਰੰਮਤ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਦੂਜੇ ਪਾਸੇ ਆ ਰਹੀ ਟਰੇਨ ਦੀ ਲਪੇਟ ਵਿਚ ਆ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਚੀਨ ਦੇ ਸਮੇਂ ਅਨੁਸਾਰ ਸਵੇਰੇ ਕਰੀਬ 5 ਵੱਜ ਕੇ 19 ਮਿੰਟ ‘ਤੇ ਜਿਨਚਾਂਗ ਸ਼ਹਿਰ ਕੋਲ ਵਾਪਰਿਆ। ਸਰਕਾਰੀ ਸਮਾਚਾਰ ਪੱਤਰ ‘ਚਾਈਨਾ ਡੇਲੀ’ ਦੀ ਖ਼ਬਰ ਮੁਤਾਬਕ ਹਾਦਸੇ ਵਿਚ ਰੇਲਵੇ ਦੇ 9 ਕਰਮਚਾਰੀਆਂ ਦੀ ਮੌਤ ਹੋ ਗਈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਟ੍ਰੇਨ ‘ਉਰੂਮਕੀ ਤੋਂ ਹਾਂਗਜੋ’ ਜਾਂਦੇ ਸਮੇਂ ਸਵੇਰੇ ਜਿਨਜਾਂਗ ਸ਼ਹਿਰ ਵਿੱਚ ਰੇਲਵੇ ਮੁਲਾਜ਼ਮਾਂ ਨਾਲ ਜਾ ਟਕਰਾਈ। ਰਾਹਤ ਅਤੇ ਬਚਾਅ ਕਾਰਜਾਂ ਲਈ ਮੈਡੀਕਲ ਤੇ ਐਮਰਜੈਂਸੀ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।

- Advertisement -

ਦੂਸਰੇ ਪਾਸੇ, ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਆਖ਼ਿਰ ਇਹ ਹਾਦਸਾ ਹੋਇਆ ਕਿਵੇਂ। ਵੀਬੋ ‘ਤੇ ਇਕ ਯੂਜ਼ਰ ਨੇ ਪੁੱਛਿਆ, ‘ਜੇਕਰ ਮੈਂਟੇਨੈਂਸ ਦਾ ਕੰਮ ਚਲ ਰਿਹਾ ਸੀ ਤਾਂ ਟ੍ਰੇਨ ਦੇ ਡਰਾਈਵਰ ਨੂੰ ਇਸ ਬਾਰੇ ਪਤਾ ਕਿਉਂ ਨਹੀਂ ਲੱਗਿਆ। ਅਜਿਹਾ ਹਾਦਸਾ ਕਿਵੇਂ ਹੋ ਗਿਆ।

Share this Article
Leave a comment