ਲੰਦਨ: ਬ੍ਰਿਟੇਨ ਵਿਖੇ ਪੂਰਬੀ ਲੰਦਨ ਵਿੱਚ ਤਿੰਨ ਲੋਕਾਂ ਦੇ ਕਤਲ ਦੇ ਸਿਲਸਿਲੇ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬੀ ਬਿਲਡਰ ਨੂੰ ਕਤਲ ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਘਟਨਾ ਨੂੰ ਆਤਮ ਰੱਖਿਆ ਵਿਚ ਚੁੱਕਿਆ ਗਿਆ ਕਦਮ ਮੰਨਿਆ ਗਿਆ ਹੈ।
ਨਰਿੰਦਰ ਸਿੰਘ ਲੁਭਾਇਆ, ਹਰਿੰਦਰ ਕੁਮਾਰ ਅਤੇ ਮਲਕੀਤ ਸਿੰਘ ਢਿੱਲੋਂ ਉਰਫ ਬਲਜੀਤ ਦੇ ਕਤਲ ਦੇ ਸਿਲਸਿਲੇ ‘ਚ ਮੈਟਰੋਪੋਲਿਟਨ ਪੁਲਿਸ ਨੇ 29 ਸਾਲਾ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।
ਇਹ ਸਾਰੇ ਲੋਕ ਪੰਜਾਬੀ ਸਨ ਤੇ ਇਨ੍ਹਾਂ ਦੀ ਲੰਦਨ ਦੇ ਰੈੱਡਬ੍ਰਿਜ ਖੇਤਰ ਵਿਖੇ ਸੈਵਨ ਕਿੰਗਜ਼ ਵਿੱਚ ਗੁਰਜੀਤ ਸਿੰਘ ਨਾਲ ਝੜਪ ਹੋ ਗਈ ਸੀ।
ਮੈਟਰੋਪਾਲਿਟਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਗੁਰਜੀਤ ਸਿੰਘ ਨੂੰ ਕਤਲ ਦੇ ਸ਼ੱਕ ਵਿੱਚ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ‘ਤੇ ਇੱਕ ਜਨਤਕ ਥਾਂ ਤੇ ਇੱਕ ਖਤਰਨਾਕ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਸਨ।
ALSO READ: ਲੰਦਨ ਕਤਲਕਾਂਡ ‘ਚ ਪਟਿਆਲਾ, ਸੁਲਤਾਨਪੁਰ ਲੋਧੀ ਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਦੀ ਗਈ ਜਾਨ
ਬਿਆਨ ਵਿੱਚ ਕਿਹਾ ਗਿਆ ਹੈ ਜਨਤਕ ਥਾਂ ਤੇ ਇੱਕ ਖਤਰਨਾਕ ਹਥਿਆਰ ਰੱਖਣ ਦੇ ਇਲਜ਼ਾਮ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਨਹੀਂ ਪਾਇਆ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਗੁਰਜੀਤ ਸਿੰਘ ਦੀ ਇਨ੍ਹਾਂ ਲੋਕਾਂ ਨਾਲ ਉਸ ਸਮੇਂ ਲੜਾਈ ਹੋਈ ਜਦੋਂ ਉਨ੍ਹਾਂ ਨੇ ਉਸ ‘ਤੇ ਹਮਲਾ ਕੀਤਾ। ਇਸ ਘਟਨਾ ਦੌਰਾਨ ਗੁਰਜੀਤ ਸਿੰਘ ਖ਼ੁਦ ਦਾ ਬਚਾਅ ਕਰ ਰਹੇ ਸਨ।