ਮੌਸਮ ਵਿਭਾਗ ਦੀ ਭਵਿੱਖਬਾਣੀ ਮਿਲ ਸਕਦੀ ਪ੍ਰਦੂਸ਼ਣ ਤੋਂ ਰਾਹਤ, ਉੱਤਰ ਭਾਰਤ ‘ਚ ਪਵੇਗੀ ਕੜਾਕੇ ਦੀ ਠੰਢ

TeamGlobalPunjab
1 Min Read

ਨਵੀਂ ਦਿੱਲੀ: ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਮੀਂਹ ਪੈਂਦਾ ਹੈ ਤਾਂ ਆਸਮਾਨ ਤੇ ਛਾਈ ਪ੍ਰਦੂਸ਼ਣ ਦੀ ਪਰਤ ਤੋਂ ਰਾਹਤ ਮਿਲ ਸਕਦੀ ਹੈ। ਦਰਅਸਲ ਪੱਛਮੀ ਗੜਬੜੀਆਂ ਹੋਣ ਦੇ ਕਾਰਨ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵੀ ਕਾਫ਼ੀ ਵਧ ਸਕਦੀ ਹੈ।

ਉੱਤਰ ਭਾਰਤ ਵਿਚ ਸਮੇਂ ਦਿੱਲੀ ਦਾ ਮੌਸਮ ਸਭ ਤੋਂ ਖ਼ਰਾਬ ਹੈ। ਦਿੱਲੀ ਵਿੱਚ ਧੁੰਦ ਦੀ ਚਾਦਰ ਛਾਈ ਹੋਈ ਹੈ ਲੋਕਾਂ ਨੂੰ ਸਾਹ ਲੈਣ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ ਇਸ ਤੋਂ ਇਲਾਵਾ ਅੱਖਾਂ ਵਿੱਚ ਜਲਣ ਵੀ ਹੋ ਰਹੀ ਹੈ।

Share this Article
Leave a comment