ਯੂਕੇ ਦੀ ਅਦਾਲਤ ਨੇ ਨੀਰਵ ਮੋਦੀ ਨੂੰ ਭਾਰਤ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਦਿੱਤੀ ਮਨਜ਼ੂਰੀ

TeamGlobalPunjab
1 Min Read

ਲੰਦਨ : ਯੂਕੇ ਦੀ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਰਾਹਤ ਦਿੰਦੇ ਹੋਏ ਭਾਰਤ ਦੀ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਜੁਲਾਈ ’ਚ ਸੁਣਵਾਈ ਦੌਰਾਨ ਨੀਰਵ ਮੋਦੀ ਦੇ ਵਕੀਲਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਸ ਦੀ ਮਾਨਸਿਕ ਸਿਹਤ ਨੂੰ ਦੇਖਦੇ ਹੋਏ ਉਸ ਨੂੰ ਭਾਰਤ ਦੇ ਹਵਾਲੇ ਕਰਨਾ ਠੀਕ ਨਹੀਂ ਹੋਵੇਗਾ।

ਭਾਰਤ ਜਾਣ ਤੋਂ ਬਚਣ ਲਈ ਪਿਛਲੇ ਦਿਨੀ ਨੀਰਵ ਮੋਦੀ ਦੇ ਵਕੀਲਾਂ ਨੇ ਕਿਹਾ ਸੀ ਕਿ ਮੁੰਬਈ ਦੀ ਜਿਸ ਆਰਥਰ ਰੋਡ ਜੇਲ੍ਹ ’ਚ ਹਵਾਲਗੀ ਤੋਂ ਬਾਅਦ ਨੀਰਵ ਨੂੰ ਰੱਖਿਆ ਜਾਣਾ ਹੈ, ਉਸ ’ਚ ਭੀੜ ਤੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦੇ ਉਸ ਦੇ ਆਤਮਹੱਤਿਆ ਕਰਨ ਦੀ ਸ਼ੰਕਾ ਵੱਧ ਜਾਵੇਗੀ। ਉਨ੍ਹਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਨੀਰਵ ਦੀ ਦਿਮਾਗੀ ਹਾਲਤ ਨੂੰ ਦੇਖਦੇ ਹੋਏ ਹਵਾਲਗੀ ਕਰਨਾ ਠੀਕ ਨਹੀਂ ਹੋਵੇਗਾ ਕਿਉਂਕਿ ਉਹ ਖ਼ਤਰਨਾਕ ਕਦਮ ਵੀ ਚੁੱਕ ਸਕਦਾ ਹੈ।

ਯੂਕੇ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੇ ਹਵਾਲਗੀ ਆਦੇਸ਼ ’ਤੇ ਵਕੀਲਾਂ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਭਰੋਸੇ ’ਤੇ ਯਕੀਨੀ ਨਹੀਂ ਕਰਨਾ ਚਾਹੀਦਾ।

Share this Article
Leave a comment