ਸਾਬਕਾ ਪੁਲਸ ਅਧਿਕਾਰੀ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦਾ ਮਸਲਾ ਹੱਲ ਕਰਵਾਉਣ ਲਈ ਨਿੱਤਰੇ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ) : ਪੰਜਾਬ ਪੁਲਸ ਦੇ ਸਾਬਕਾ ਡੀ.ਜੀ.ਪੀ ਐੱਮਪੀਐੱਸ ਔਲਖ ਅਤੇ ਸਾਬਕਾ ਐਸਐਸਪੀ ਇਕਬਾਲ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਗੁਰਦੁਆਰਾ ਹਰ ਕੀ ਪੌੜੀ ਗਿਆਨ ਗੋਦੜੀ ਨੂੰ ਮੁੜ ਸਥਾਪਤ ਕਰਨ ਲਈ ਉਚੇਚੇ ਯਤਨ ਕਰਨਗੇ ।

ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਾਰਤ ਦੇ ਘੱਟ ਗਿਣਤੀ ਕਮਿਸ਼ਨ ਨੇ ਗੁਰਦੁਆਰਾ ਗਿਆਨ ਗੋਦੜੀ ਦੇ ਪ੍ਰਬੰਧਕਾਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ ਕਿ ਜਿਸ ਥਾਂ ‘ਤੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਸੀ ਉਸ ਥਾਂ ‘ਤੇ ਗੁਰਦੁਆਰੇ ਦੀ ਸਥਾਪਨਾ ਕਰਕੇ ਮੁੜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ ਪਰ ਉੱਤਰਾਖੰਡ ਦੀ ਸਰਕਾਰ ਨੇ ਇਨ੍ਹਾਂ ਹੁਕਮਾਂ ਨੂੰ ਲਾਗੂ ਨਹੀਂ ਕਰਵਾਇਆ।

ਜਿਸ ਕਾਰਨ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਉਹ ਕਾਨੂੰਨੀ ਚਾਰਾਜੋਈ ਕਰਨਗੇ ਅਤੇ ਇਸ ਮਸਲੇ ਦੇ ਹੱਲ ਵਾਸਤੇ ਇੱਕ ਵਫ਼ਦ ਪਹਿਲਾਂ ਉੱਤਰਾਖੰਡ ਦੀ ਸਰਕਾਰ ਨੂੰ ਵੀ ਮਿਲੇਗਾ। ਇਨ੍ਹਾਂ ਸਾਬਕਾ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਇਸ ਮਸਲੇ ਦੇ ਹੱਲ ਲਈ ਇਕੱਠੇ ਹੋਣ ਅਤੇ ਪੂਰੀ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦਵਾਰਾ ਸਾਹਿਬ ਦੀ ਉਸਾਰੀ ਹਰਿਦੁਆਰ ਹਰ ਕੀ ਪੌੜੀ ਉੱਤੇ ਮੁੜ ਤੋਂ ਕਰਵਾਵੇ। ਕਿਉਂਕਿ ਗੁਰ ਨਾਨਕ ਦੇਵ ਜੀ ਨੇ ਪਾਖੰਡ ਅਤੇ ਬੇਲੋੜੀਆਂ ਰੋਹਿਤਾ ਖਿਲਾਫ ਉਸ ਸਥਾਨ ‘ਤੇ ਇੱਕ ਚੰਗਾ ਸੰਦੇਸ਼ ਦਿੱਤਾ ਸੀ।

Share this Article
Leave a comment