ਲੜੀ ਨੰ. 29 -ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ ਪਾਕਿਸਤਾਨ

TeamGlobalPunjab
3 Min Read

*ਡਾ. ਗੁਰਦੇਵ ਸਿੰਘ 

ਗੁਰੂ ਨਾਨਕ ਪਾਤਸ਼ਾਹ ਜਿਥੇ ਵੀ ਗਏ ਉਥੇ ਜਿੱਥੇ ਆਮ ਲੋਕਾਈ ਨੂੰ ਧੁਰ ਕੀ ਬਾਣੀ ਦਾ ਉਪਦੇਸ਼ ਦਿੱਤਾ ਉਥੇ ਵਿਸ਼ੇਸ਼ ਧਾਰਮਿਕ ਵਿਦਵਾਨਾਂ ਨਾਲ ਵਿੱਚ ਵਿਚਾਰ ਗੋੋਸਟੀਆਂ ਕੀਤੀਆ। ਉਨ੍ਹਾਂ ਨੂੰ ਅਕਾਲ ਪੁਰਖ ਦੇ ਅਸਲ ਸਿਧਾਂਤ ਤੋਂ ਜਾਣੂ ਕਰਵਾਇਆ ਜਿਸ ਦਾ ਗੁਰੂ ਸਾਹਿਬ  ਪ੍ਰਚਾਰ ਕਰ ਰਹੇ ਸਨ। ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਗੁਰੂਧਾਮਾਂ ਦੀ ਇਤਿਹਾਸਕ ਲੜੀ ਅਧੀਨ ਅੱਜ ਅਸੀਂ ਗੁਰਦੁਆਰਾ ਥੜਾ ਸਾਹਿਬ, ਉਚ ਸ਼ਰੀਫ, ਜਿਲਾ ਬਹਾਵਲਪੁਰ ਪਾਕਿਸਤਾਨ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਭਾਵੇਂ ਇਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਕੋਈ ਇਮਾਰਤ ਨਹੀਂ ਹੈ ਪਰ ਫਿਰ ਆਪਣੇ ਇਤਿਹਾਸ ਕਰਕੇ ਇਹ ਅਸਥਾਨ ਕਾਫੀ ਮਹੱਤਵਪੂਰਨ ਹੈ।

ਉੱਚ ਸ਼ਰੀਫ ਪਾਕਿਸਤਾਨ ਦਾ ਇੱਕ ਪ੍ਰਸ਼ਿਧ ਸ਼ਹਿਰ ਹੈ ਜੋ ਕਿ ਜਿਲ੍ਹਾਂ ਬਹਾਵਲਪੁਰ ਵਿੱਚ ਸਥਿਤ ਹੈ। ਇਸ ਦੀ ਤਹਿਸੀਲ ਅਹਿਮਦਪੁਰ ਸ਼ਰਕੀਆ ਹੈ।  ਉੱਚ ਸ਼ਰੀਫ਼ ਦੇ ਬਾਹਰ ਤਕਰੀਬਨ ਇੱਕ ਕਿਲੋਮੀਟਰ ਦੀ ਵਿੱਥ ‘ਤੇ ਹਜਰਤ ਪੀਰ ਜਲਾਲੁਦੀਨ ਬੁਖਾਰੀ ਦੀ ਮਜਾਰ ਹੈ। ਇਸ ਮਜਾਰ ਤੋਂ ਥੋੜੀ ਦੂਰ ਇੱਕ ਖੂਹ ਹੈ ਜਿਸ ਨੂੰ ਸਤਿਗੁਰ ਨਾਨਕ ਦੇਵ ਜੀ ਦਾ ਖੂਹ ਆਖਿਆ ਜਾਂਦਾ ਹੈ। ਇਸ ਖੂਹ ਨੂੰ ਕਰਾੜੀ ਦਾ ਖੂਹ ਵੀ ਆਖਿਆ ਜਾਂਦਾ ਹੈ। ਹਵਾਲਿਆਂ ਅਨੁਸਾਰ ਇਸ ਅਸਥਾਨ ‘ਤੇ ਗੁਰੂ ਸਾਹਿਬ ਦੀਆਂ ਪੰਜ ਯਾਦਗਾਰਾਂ ਪੀਰਾਂ ਦੀ ਸੰਤਾਨ ਕੋਲ ਮਹਿਫੂਜ਼ ਪਈਆਂ ਹਨ। 1) ਇੱਕ ਜੋੜਾ ਮਹਾਰਾਜ ਦੀਆਂ ਖੜਾਵਾਂ, (2) ਇੱਕ ਬੇਰਾਗਣ, ਜਿਸ ਉੱਤੇ ਹੱਥ ਰੱਖ ਕੇ ਆਰਾਮ ਕਰੀਦਾ ਹੈ,(3) ਪੱਥਰ ਦਾ ਇੱਕ ਗੁਰਜ, (4) ਦੋ ਪੱਥਰ ਦੇ ਕੜੇ, (5) ਇੱਕ ਬੇੜੀ ਜੋ ਡੇਢ ਫੁੱਟ ਲੰਬੀ ਤੇ ਇੱਕ ਫੁੱਟ ਚੌੜੀ ਹੈ। ਇਸੇ ਅਸਥਾਨ ‘ਤੇ ਗੁਰੂ ਸਾਹਿਬ ਦੀ ਪੀਰਾਂ ਨਾਲ ਗੋਸਟੀ ਵੀ ਹੋਈ ਸੀ ਇਹ ਹਵਾਲੇ ਮਿਲਦੇ ਹਨ ਕਿ ਇਸੇ ਅਸਥਾਨ ‘ਤੇ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਸੀ: 

ਦੁਨੀਆ ਕੈਸਿ ਮੁਕਾਮੇ ॥

- Advertisement -

ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 64)

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 30ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਇਤਿਹਾਸਕ ਗੁਰਦੁਆਰਿਆਂ ਦੇ ਪਾਵਨ ਇਤਿਹਾਸ ਦੀ ਇਸ ਲੜੀ ਦਾ ਅਧਾਰ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਆਦਿ ਸਰੋਤ ਹਨ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। 

Share this Article
Leave a comment