ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ, ਲਾਹੌਰ -ਡਾ. ਗੁਰਦੇਵ ਸਿੰਘ

TeamGlobalPunjab
2 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -15

ਗੁਰਦੁਆਰਾ ਛੋਟਾ ਨਾਨਕਿਆਣਾ, ਮਾਂਗਾ, ਲਾਹੌਰ

*ਡਾ. ਗੁਰਦੇਵ ਸਿੰਘ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਿਆਦਾਤਰ ਮੁੱਢਲੇ ਗੁਰਦੁਆਰਾ ਸਾਹਿਬਾਨ ਪਾਕਿਸਤਾਨ ਦੀ ਧਰਤੀ ‘ਤੇ ਸਥਿਤ ਹਨ। ਇਨ੍ਹਾਂ ਗੁਰਦੁਆਰਿਆਂ ਵਿੱਚ ਛੋਟਾ ਨਾਨਕਿਆਣਾ ਸਾਹਿਬ ਵੀ ਇੱਕ ਹੈ ਜੋ ਮਾਂਗਾ ਜਿਲ੍ਹਾ ਲਾਹੌਰ ਵਿਖੇ ਸੁਸ਼ੋਭਿਤ ਹੈ। ਇਹ ਗੁਰਦੁਆਰਾ ਲਾਹੌਰ ਤੋਂ ਮੁਲਤਾਨ ਜਾਣ ਵਾਲੀ ਸੜਕ ‘ਤੇ ਮਾਂਗਾ ਕਸਬੇ ਤੋਂ ਕੋਈ ਡੇਢ ਕਿਲੋਮੀਟਰ ਪਹਿਲਾਂ ਸਥਿਤ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਇਸ ਨਗਰ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਂਗਾ ਨਿਵਾਸੀਆਂ ਨੂੰ ਤਾਰਨ ਨਗਰ ਵਿੱਚ ਆਏ। ਉਦੋਂ ਜਿਸ ਅਸਥਾਨ ‘ਤੇ ਗੁਰੂ ਜੀ ਨੇ ਆਸਣ ਲਾਏ ਉਥੇ ਇੱਕ ਆਲੀਸ਼ਾਨ ਗੁਰਦੁਆਰਾ ਬਣਵਾਇਆ ਗਿਆ। ਕਿਹਾ ਜਾਂਦਾ ਹੈ ਇਸ ਅਸਥਾਨ ਨੂੰ  ਮੀਰੀ ਪੀਰੀ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਪਾਤਿਸ਼ਾਹ ਦੀ ਚਰਨ ਛੋਹ ਵੀ ਪ੍ਰਾਪਤ ਹੈ। ਇਸ ਅਸਥਾਨ ‘ਤੇ ਇੱਕ ਵੱਡਾ ਸਰੋਵਰ ਵੀ ਹੈ । ਵਿਸਾਖੀ ਵਾਲੇ ਦਿਨ ਵਿਸ਼ੇਸ਼ ਸੰਗਤਾਂ ਦਾ ਇੱਕਠ ਇਸ ਅਸਥਾਨ ‘ਤੇ ਹੁੰਦਾ ਸੀ। ਇਸ ਅਸਥਾਨ ਦੇ ਨਾਮ  500 ਘੁਮਾਂ ਜਮੀਨ ਵੀ ਹੈ। 1947 ਤੋਂ ਬਾਅਦ ਇਸ ਅਸਥਾਨ ਨੂੰ ਅਚਨਚੇਤ ਅੱਗ ਨੇ ਆਪਣੀ ਲਿਪੇਟ ਵਿੱਚ ਲੈ ਲਿਆ ਜਿਸ ਨਾਲ ਇਸ ਗੁਰੂ ਘਰ ਦੀ ਇਮਾਰਤ ਕਾਫੀ ਨੁਕਸਾਨ ਹੋਇਆ। ਹੁਣ ਇਮਾਰਤ ਉਸੇ ਹਾਲ ਵਿੱਚ ਹੈ। ਵਰਤਮਾਨ ਸਮੇਂ ਮੱਛੀਪਾਲਣ ਮਹਿਕਮੇ ਵਲੋਂ ਇੱਥੇ ਇੱਕ ਵੱਡਾ ਬਾਗ ਲਗਵਾਇਆ ਗਿਆ ਹੈ ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ 16ਵੇਂ ਭਾਗ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਇੱਕ ਹੋਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਉਕਤ ਜਾਣਕਾਰੀ ਦੇ ਪ੍ਰਮੁੱਖ ਸਰੋਤ ਭਾਈ ਕਾਨ੍ਹ ਸਿੰਘ ਨਾਭਾ ਕ੍ਰਿਤ ‘ਮਹਾਨ ਕੋਸ਼’, ਅਤੇ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਪੁਸਤਕਾਂ ਹਨ। ਸੋ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਕੋਲ ਇਹ ਜਾਣਕਾਰੀ ਪਹੁੰਚ ਸਕੇ। ਆਪਣੇ ਕੀਮਤੀ ਵਿਚਾਰਾਂ ਨਾਲ ਆਪਣਾ ਯੋਗਦਾਨ ਜ਼ਰੂਰ ਪਾਓ ਜੀ। ਰਹਿ ਗਈਆਂ ਕਮੀਆਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

- Advertisement -

*gurdevsinghdr@gmail.com

Share this Article
Leave a comment