ਪ੍ਰਕਾਸ਼ ਸਿੰਘ ਬਾਦਲ ਦੇ ਦਰਸ਼ਨ ਕਰਨ ਪੁੱਜੇ ਗੁਰਦਾਸ ਮਾਨ ਨੇ ਕਿਹਾ, ‘ਮੈਂ ਉਹ ਦਿਨ ਨਹੀਂ ਭੁੱਲ ਸਕਦਾ…’

Prabhjot Kaur
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ’ਚ ਬੀਤੇ ਦਿਨੀਂ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦੇਹਾਂਤ ਹੋ ਗਿਆ। ਬਾਦਲ ਦੇਸ਼ ਦੀ ਸਿਆਸਤ ਦੇ ਸਭ ਤੋਂ ਪੁਰਾਣੇ ਆਗੂ ਸਨ। ਬਾਦਲ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਬਾਦਲ ਸਾਲ 1970 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਤੇ ਉਹ 43 ਸਾਲ ਦੀ ਉਮਰ ‘ਚ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।

ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਅਕਾਲੀ ਦਲ ਦੇ ਚੰਡੀਗੜ੍ਹ ਸੈਕਟਰ 28 ਸਥਿਤ ਦਫਤਰ ‘ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਇਸੇ ਦੌਰਾਨ ਸੰਗੀਤ ਜਗਤ ਦੇ ਮਸ਼ਹੂਰ ਗੁਰਦਾਸ ਮਾਨ ਵੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਪੁੱਜੇ।

ਗੁਰਦਾਸ ਮਾਨ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪ੍ਰਕਾਸ਼ ਸਿੰਘ ਬਾਦਲ ਵਰਗੀ ਸਖਸ਼ੀਅਤ ਕਿਤੇ ਨਹੀਂ ਹੋਣੀ। ਮਾਨ ਨੇ ਦੱਸਿਆ ਕਿ ਬਾਦਲ ਸਾਹਬ ਮੇਰੇ ਪਿਤਾ ਜੀ ਦੇ ਖ਼ਾਸ ਦੋਸਤ ਸਨ ਤੇ ਉਹ ਮੇਰੇ ਮਾਤਾ ਜੀ ਦੇ ਭੋਗ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਪ੍ਰਕਾਸ਼ ਸਿੰਘ ਬਾਦਲ ਹਰ ਇਕ ਦੇ ਦੁੱਖ-ਸੁੱਖ ’ਚ ਪਹੁੰਚਣਾ ਜਾਣਦੇ ਸਨ, ਇਹ ਉਹਨਾਂ ਨੇ ਹੀ ਸ਼ੁਰੂ ਕੀਤਾ ਸੀ। ਮੈਂ ਉਹ ਦਿਨ ਨਹੀਂ ਭੁੱਲ੍ਹਣਾ ਚਾਹੁੰਦਾ। ਗੁਰਦਾਸ ਮਾਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਮਲੋਟ ਕਾਲਜ ਪੜ੍ਹਦਾ ਸੀ ਤਾਂ ਉਹ ਤੱਕੜੀ ਨਿਸ਼ਾਨ ਲੈ ਕੇ ਪਹੁੰਚੇ ਸਨ। ਮੈਂ ਤੱਕੜੀ ਚੋਣ ਨਿਸ਼ਾਨ ’ਤੇ ਇਕ ਕਵਿਤਾ ਵੀ ਲਿਖੀ ਸੀ, ਜਿਸ ਦੇ ਪੋਸਟਰ ਅਸੀਂ ਆਪਣੇ ਹੱਥੀਂ ਲਾਉਂਦੇ ਰਹੇ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment