ਕਰੂਜ਼ ਜਹਾਜ਼ ‘ਚ 21 ਵਿਅਕਤੀਆਂ ਦਾ ਕੋਰੋਨਾ ਵਾਇਰਸ ਟੈਸਟ ਆਇਆ ਪਾਜ਼ਿਟਿਵ, ਵੱਡੀ ਗਿਣਤੀ ‘ਚ ਯਾਤਰੀ ਸਨ ਸ਼ਾਮਲ

TeamGlobalPunjab
1 Min Read

ਲਾਸ ਏਂਜਲਸ : ਕੋਰੋਨਾ ਵਾਇਰਸ ਕਾਰਨ ਜਿਵੇਂ ਜਿਵੇਂ ਦੁਨੀਆਂ ‘ਚ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਤਿਵੇਂ ਤਿਵੇਂ ਹੀ ਇਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਵੀ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਤਟ ‘ਤੇ ਇੱਕ ਜਹਾਜ ‘ਚ ਵੱਡੇ ਪੱਧਰ ‘ਤੇ ਕੋਰੋਨਾ ਵਾਇਰਸ  ਦੇ ਮਰੀਜਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਿਕ 21 ਲੋਕ ਇਸ ਜਹਾਜ ‘ਚ ਕੋਰੋਨਾ ਵਾਇਰਸ ਕਾਰਨ ਪੀੜਤ ਪਾਏ ਗਏ ਹਨ। ਇਸ ਦੀ ਪੁਸ਼ਟੀ ਉਪ ਰਾਸ਼ਟਰਪਤੀ ਮਾਈਕ ਪੇਂਸ ਵੱਲੋਂ ਵੀ ਕੀਤੀ ਗਈ ਹੈ।

- Advertisement -

ਜਾਣਕਾਰੀ ਮੁਤਾਬਿਕ ਮਾਈਕ ਪੇਂਸ ਨੇ ਦੱਸਿਆ ਕਿ ਇਨ੍ਹਾਂ ਪੀੜਤਾਂ ‘ਚ 19 ਲੋਕ ਚਾਲਕ ਦਲ ਨਾਲ ਸਬੰਧਤ ਹਨ ਜਦੋਂ 2 ਯਾਤਰੀ ਹਨ।ਉਨ੍ਹਾਂ ਦੱਸਿਆ ਕਿ ਇਸ ਜਹਾਜ ਨੂੰ ਗੈਰ ਵਣਜ ਡੌਕ ਤੱਕ ਹਫਤੇ ਦੇ ਆਖਰ ਤੱਕ ਲਿਆਂਦਾ ਜਾਵੇਗਾ। ਪੇਂਸ ਮੁਤਾਬਿਕ ਇਸ ਜਹਾਜ ਵਿੱਚ 3533  ਯਾਤਰੀ ਸ਼ਾਮਲ ਸਨ।  ਇਹ ਜਹਾਜ ਸਨ ਫਰਾਂਸਿਸਕੋ ‘ਚ ਫਸਿਆ ਹੋਇਆ ਹੈ।

Share this Article
Leave a comment