ਨਵੀਂ ਦਿੱਲੀ: ਲਾਕਡਾਊਨ ਦੇ ਵਿੱਚ ਦੇਸ਼ ਵਿੱਚ ਬੱਸ, ਟਰੇਨ, ਘਰੇਲੂ ਜਹਾਜ਼ ਸੇਵਾ ਸ਼ੁਰੂ ਹੋਣ ਤੋਂ ਬਾਅਦ ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਨਿੱਜੀ ਹੈਲੀਕਾਪਟਰ , ਚਾਰਟਰਡ ਪਲੇਨ, ਪ੍ਰਾਈਵੇਟ ਹੈਲੀਕਾਪਟਰ ਸੇਵਾ ਦੀ ਵੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ਸੇਵਾਵਾਂ ਲਈ ਗਾਈਡਲਾਈਨ ਵੀ ਜਾਰੀ ਕੀਤੀ ਗਈਆਂ ਹਨ। ਏਅਰ ਐਂਬੁਲੈਂਸ ਤੋਂ ਇਲਾਵਾ ਨਿੱਜੀ ਹੈਲੀਕਾਪਟਰ, ਚਾਰਟੇਡ ਏਅਰਲਾਈਨ, ਪ੍ਰਾਇਵੇਟ ਏਅਰਲਾਈਨ ਹੈਲੀਕਾਪਟਰ ਵਿੱਚ ਬਜ਼ੁਰਗਾਂ, ਗਰਭਵਤੀ ਔਰਤਾਂ ਨੂੰ ਯਾਤਰਾ ਨਾਂ ਕਰਨ ਦੀ ਸਲਾਹ ਦਿੱਤੀ ਗਈ ਹੈ।