ਹਿਮਾਚਲ ‘ਚ ਇਕ ਹੋਰ ਬਿਮਾਰੀ ਦਾ ਵਧਿਆ ਖਤਰਾ ,500 ਤੋਂ ਵਧ ਮਾਮਲੇ ਆਏ ਸਾਹਮਣੇ

Rajneet Kaur
1 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਸਕਰਬ ਟਾਈਫਸ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਦੇ ਹਸਪਤਾਲਾਂ ਵਿੱਚ ਹੁਣ ਤੱਕ ਪੰਜ ਸੌ ਤੋਂ ਵੱਧ ਮਰੀਜ਼ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਇਹ ਬਿਮਾਰੀ ਬਰਸਾਤ ਦੇ ਮੌਸਮ ਵਿੱਚ ਘਾਹ ਵਿੱਚ ਰਹਿਣ ਵਾਲੇ ਪਿੱਸੂ ਦੇ ਕੱਟਣ ਨਾਲ ਫੈਲਦੀ ਹੈ। ਰਾਜ ਸਰਕਾਰ ਨੇ ਬਿਮਾਰੀ ਨੂੰ ਲੈ ਕੇ ਹਿਮਾਚਲ ‘ਚ ਅਲਰਟ ਜਾਰੀ ਕੀਤਾ ਹੈ। ਸਿਹਤ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ, ਹਸਪਤਾਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਮੈਡੀਕਲ ਅਫ਼ਸਰਾਂ ਨੂੰ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।

 ਇਸ ਬਿਮਾਰੀ ਕਾਰਨ ਮਰੀਜ਼ ਨੂੰ ਸਿਰ ਦਰਦ, ਬੁਖਾਰ ਦੇ ਨਾਲ ਜੋੜਾਂ ਵਿੱਚ ਦਰਦ, ਸਰੀਰ ਵਿੱਚ ਦਰਦ, ਕੰਬਣੀ ਅਤੇ ਸਰੀਰ ਉੱਤੇ ਲਾਲ ਧੱਫੜ,  ਥਕਾਵਟ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ਲੱਛਣ ਹੋਣ ‘ਤੇ ਮਰੀਜ਼ ਨੂੰ ਤੁਰੰਤ ਡਾਕਟਰਾਂ ਕੋਲ ਇਲਾਜ ਲਈ ਆਉਣਾ ਚਾਹੀਦਾ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment