TikTok ਤੋਂ ਬਾਅਦ ਹੁਣ PUBG ‘ਤੇ ਜਲਦ ਲਗ ਸਕਦੈ ਬੈਨ, ਸਰਕਾਰ ਨੇ ਬਣਾਈ ਲਿਸਟ

TeamGlobalPunjab
1 Min Read

ਨਵੀਂ ਦਿੱਲੀ: ਪਬਜੀ ਗੇਮ ਸ਼ੌਕੀਨਾਂ ਲਈ ਬੁਰੀ ਖਬਰ ਹੈ ਇਸ ਨੂੰ ਜਲਦ ਹੀ ਬੈਨ ਕੀਤਾ ਜਾ ਸਕਦਾ ਹੈ। ਦਰਅਸਲ ਦੇਸ਼ ਵਿੱਚ 59 ਚੀਨੀ ਐਪ ‘ਤੇ ਬੈਨ ਤੋਂ ਬਾਅਦ 275 ਅਤੇ ਚਾਈਨੀਜ਼ ਐਪ ਦੀ ਲਿਸਟ ਤਿਆਰ ਕੀਤੀ ਗਈ ਹੈ। ਇਸ ਲਿਸਟ ਵਿੱਚ ਟੈਨਸੈਂਟ ਕੰਪਨੀ ਦੀ ਲੋਕਾਂ ਨੂੰ ਪਿਆਰੀ ਗੇਮ ਪਬਜੀ ਵੀ ਸ਼ਾਮਲ ਹੈ, ਜਿਸ ‘ਤੇ ਬੈਨ ਦਾ ਫ਼ੈਸਲਾ ਜਲਦ ਲਿਆ ਜਾ ਸਕਦਾ ਹੈ। ਇੱਕ ਰਿਪੋਰਟ ਅਨੁਸਾਰ PubG ਨੂੰ ਹੁਣ ਤੱਕ ਲਗਭਗ 17.5 ਕਰੋੜ ਲੋਕਾਂ ਵੱਲੋਂ ਇਨਸਟਾਲ ਕੀਤਾ ਜਾ ਚੁੱਕਿਆ ਹੈ।

ਰਿਪੋਰਟਾਂ ਅਨੁਸਾਰ ਨਵੀਂ ਲਿਸਟ ਵਿੱਚ ਸ਼ਾਮਲ ਸਾਰੀ 275 ਐਪ ਦੀ ਰਾਸ਼ਟਰੀ ਸੁਰੱਖਿਆ ਅਤੇ ਯੂਜ਼ਰਸ ਦੀ ਪ੍ਰਈਵੇਸੀ ਦੀ ਉਲੰਘਣਾ ਦੇ ਸਿਲਸਿਲੇ ਵਿੱਚ ਜਾਂਚ ਕੀਤੀ ਜਾਵੇਗੀ। ਅਜਿਹੇ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਰਕਾਰ ਲਿਸਟ ਵਿੱਚ ਸ਼ਾਮਲ ਸਾਰੀ ਐਪਸ ਨੂੰ ਬੈਨ ਕਰ ਸਕਦੀ ਹੈ। ਫਿਲਹਾਲ ਗ੍ਰਹਿ ਮੰਤਰਾਲੇ ਨੇ ਹਾਲੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

PUBG ਇੱਕ ਸਾਉਥ ਕੋਰੀਆਈ ਆਨਲਾਈਨ ਵੀਡੀਓ ਗੇਮ ਹੈ ਅਤੇ ਇਸ ਗੇਮ ​ਨੂੰ ਬਲਿਊਵਹੇਲ ਦੀ ਸਹਾਇਕ ਕੰਪਨੀ Battleground ਨੇ ਬਣਾਇਆ ਹੈ। ਇਹ ਗੇਮ 2000 ਦੀ ਜਾਪਾਨੀ ਫਿਲਮ Battle Royal ਤੋਂ ਪ੍ਰਭਾਵਿਤ ਸੀ ਅਤੇ ਇਸ ਨੂੰ Brendan ਨੇ ਬਣਾਇਆ ਸੀ। ਸਾਉਥ ਕੋਰੀਆ ਵਿੱਚ ਇਸ ਗੇਮ ਨੂੰ Kakao Games ਦੇ ਨਾਲ ਮਾਰਕਿਟਿਡ ਅਤੇ ਡਿਸਟਰੀਬਿਊਟ ਕੀਤਾ ਜਾਂਦਾ ਹੈ।

Share this Article
Leave a comment