ਮਹਾਰਾਸ਼ਟਰ ‘ਚ ਜਲੂਸ ਦੌਰਾਨ ਧਾਰਮਿਕ ਸਥਾਨ ਨੇੜੇ ਨਾਅਰੇਬਾਜ਼ੀ ਤੋਂ ਬਾਅਦ ਪੱਥਰਬਾਜ਼ੀ, 8 ਪੁਲਿਸ ਕਰਮਚਾਰੀ ਜ਼ਖਮੀ

Rajneet Kaur
1 Min Read

ਨਿਊਜ਼ ਡੈਸਕ: ਮਹਾਰਾਸ਼ਟਰ ‘ਚ ਅਕੋਲਾ ਹਿੰਸਾ ਦੀ ਅੱਗ ਅਜੇ ਠੰਡੀ ਨਹੀਂ ਹੋਈ ਸੀ ਕਿ ਸੂਬੇ ਦੇ ਅਹਿਮਦਨਗਰ ‘ਚ ਇਕ ਹੋਰ ਹਿੰਸਾ ਭੜਕ ਗਈ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ‘ਚ ਐਤਵਾਰ ਸ਼ਾਮ ਸੰਭਾਜੀ ਜੈਅੰਤੀ ਦੇ ਮੌਕੇ ‘ਤੇ ਜਲੂਸ ਕੱਢਿਆ ਜਾ ਰਿਹਾ ਸੀ। ਇਸ ਦੌਰਾਨ ਦੋ ਗੁੱਟਾਂ ‘ਚ ਝੜਪ ਹੋ ਗਈ।

ਇਸ ਮੌਕੇ ‘ਤੇ ਪਹੁੰਚੀ ਪੁਲਿਸ ਵੀ ਉਨ੍ਹਾਂ ਦਾ ਨਿਸ਼ਾਨਾ ਬਣ ਗਈ ਅਤੇ ਪਥਰਾਅ ਦਾ ਸਾਹਮਣਾ ਕਰਨਾ ਪਿਆ। ਦੋਵਾਂ ਧੜਿਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ  ਇਸ ਹਿੰਸਾ ‘ਚ 8 ਪੁਲਿਸ ਕਰਮਚਾਰੀ ਅਤੇ ਵੱਡੀ ਗਿਣਤੀ ‘ਚ ਲੋਕ  ਜ਼ਖਮੀ ਹੋ ਗਏ ਹਨ।

ਪੁਲਿਸ ਨੇ 50 ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਇਨ੍ਹਾਂ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇੱਥੇ ਹਿੰਸਾ ਵਾਲੀ ਥਾਂ ‘ਤੇ ਭਾਰੀ ਮਾਤਰਾ ‘ਚ ਪੁਲਿਸ ਤਾਇਨਾਤ ਕੀਤੀ ਗਈ ਹੈ। ਇਸ ਧਾਰਮਿਕ ਯਾਤਰਾ ਲਈ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਦੇ ਨਾਲ-ਨਾਲ ਐਸਆਰਪੀਐਫ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment