ਵੈੱਬ ਸੀਰੀਜ਼ ‘ਪਾਤਾਲ ਲੋਕ’ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮਾਰੀ ਡੂੰਘੀ ਸੱਟ

TeamGlobalPunjab
3 Min Read

ਸੰਗਰੂਰ: ਐਮਾਜ਼ੋਨ ਪ੍ਰਾਇਮ ਵੀਡੀਓ ਤੇ ਪ੍ਰਸਾਰਤ ‘ਪਾਤਾਲ ਲੋਕ’ ਨਾਮ ਦੀ ਵੈੱਬ ਸੀਰੀਜ਼ ਵਿਚ ਸਿੱਖ ਧਰਮ ਦਾ ਨਿਰਾਦਰ ਕੀਤਾ ਗਿਆ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਉਲ ਦੀ ਸ਼ਿਕਾਇਤ ‘ਤੇ ਸੰਗਰੂਰ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਰਣਦੀਪ ਦਿਉਲ ਨੇ ਕਿਹਾ ਕਿ ਸਿੱਖ ਭਾਈਚਾਰਾ ਹਮੇਸ਼ਾ ਸਰਬਤ ਦੇ ਭਲੇ ਦੀ ਅਰਦਾਸ ਕਰਦਾ ਹੈ ਪਰ ਵੈਬ ਸੀਰੀਜ਼ ਵਿਚ ਇਨ੍ਹਾਂ ਭਾਵਨਾਵਾਂ ਭੜਕਾਇਆ ਗਿਆ ਹੈ ਜੋ ਸਿੱਖ ਧਰਮ ਦਾ ਨਿਰਾਦਰ ਕਰਦਿਆਂ ਹਨ।

ਉਨ੍ਹਾਂ ਨੇ ਮੰਗ ਕੀਤੀ ਕਿ ਵੈਬ ਸੀਰੀਜ਼ ਦੇ ਨਿਰਮਾਤਾਵਾਂ ਵਿਰੁੱਧ ਤੁਰਤ ਕਾਨੂੰਨੀ ਕਾਰਵਾਈ ਕਰਦਿਆਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਧਰ ਸੰਗਰੂਰ ਦੇ ਐਸ.ਪੀ., ਡੀ, ਹਰਿੰਦਰ ਸਿੰਘ ਨੇ ਦੱਸਿਆ ਕਿ ਵੈੱਬ ਸੀਰੀਜ਼ ਬਾਰੇ ਆਈ ਸ਼ਿਕਾਇਤ ਡੀ.ਐਸ.ਪੀ. ਨੂੰ ਮਾਰਕ ਕੀਤੀ ਗਈ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਇਸ ਸੀਰੀਜ਼ ਚ ਕੁਝ ਅਜਿਹੇ ਸੀਨ ਵੀ ਦਿਖਾਈ ਗਏ ਹਨ ਜਿਨ੍ਹਾਂ ਚ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ।

Share this Article
Leave a comment